ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਲੋਕਾਂ ਦੀ ਹੋਈ ਮੌ.ਤ
ਜਗਰਾਉਂ ਦੇ ਮੁੱਲਾਪੁਰ-ਰਾਏਕੋਟ ਰੋਡ ‘ਤੇ ਪਿੰਡ ਰਕਬਾ ਨੇੜੇ ਟਰੱਕ ਅਤੇ ਕਾਰ ਵਿਚਾਲੇ ਹੋਈ ਜਬਰਦਸਤ ਟੱਕਰ ‘ਚ ਇੱਕ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਦੋਵਾਂ ਲਾਸ਼ਾਂ ਨੂੰ ਬਾਹਰ ਕੱਢਿਆ। ਕਾਰ ਵਿੱਚ ਸਵਾਰ ਮ੍ਰਿਤਕ ਔਰਤ ਦੀ ਪਛਾਣ ਬੱਸੀਆਂ ਦੀ ਮਹਿਲਾ ਨੰਬਰਦਾਰ ਅਮਨਦੀਪ ਕੌਰ ਅਤੇ ਪਿੰਡ ਦੇ ਹੀ ਕਿਸਾਨ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
Haryana Assembly Session: SC ਰਿਜ਼ਰਵੇਸ਼ਨ ‘ਚ ਵਰਗੀਕਰਨ ਲਾਗੂ || Today News
ਰਾਏਕੋਟ ਦੇ ਪਿੰਡ ਬੱਸੀਆਂ ਦਾ ਰਹਿਣ ਵਾਲਾ ਅਜੀਤਪਾਲ ਸਿੰਘ ਆਪਣੀ ਪਤਨੀ ਨੰਬਰਦਾਰ ਅਮਨਦੀਪ ਕੌਰ ਅਤੇ ਆਪਣੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਆਪਣੀ ਕਾਰ ਵਿੱਚ ਕਿਸੇ ਜ਼ਰੂਰੀ ਕੰਮ ਲਈ ਮੁੱਲਾਪੁਰ ਦਾਖਾ ਵੱਲ ਜਾ ਰਿਹਾ ਸੀ ਤਾਂ ਮੁੱਲੇਪੁਰ ਵੱਲੋਂ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਔਰਤ ਦੇ ਪਤੀ ਅਜੀਤਪਾਲ ਸਿੰਘ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ।
ਓਵਰਟੇਕ ਕਰਨ ਦੇ ਚੱਕਰ ਵਿੱਚ ਵਾਪਰਿਆ ਹਾਦਸਾ
ਮੌਕੇ ’ਤੇ ਪੁੱਜੇ ਟਰੈਫਿਕ ਪੁਲੀਸ ਦੇ ਇੰਚਾਰਜ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਪਹੁੰਚਾਇਆ ਗਿਆ ਅਤੇ ਜ਼ਖ਼ਮੀ ਅਜੀਤਪਾਲ ਸਿੰਘ ਨੂੰ ਇਲਾਜ ਲਈ ਡੀ.ਐਮ.ਸੀ. ਦਾਖ਼ਲ ਕਰਵਾਇਆ ਗਿਆ ਹੈ। ਟਰੱਕ ਚਾਲਕ ਮਦਨ ਲਾਲ ਵਾਸੀ ਬੀਕਾਨੇਰ ਨੇ ਦੱਸਿਆ ਕਿ ਉਹ ਆਪਣੀ ਸਾਈਡ ਤੋਂ ਰਾਏਕੋਟ ਵੱਲ ਹੌਲੀ-ਹੌਲੀ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਕੋਈ ਵਾਹਨ ਨਹੀਂ ਸੀ। ਅਚਾਨਕ ਕਾਰ ਓਵਰਟੇਕ ਕਰਨ ਦੇ ਚੱਕਰ ਵਿੱਚ ਆ ਗਈ। ਇਸ ਲਈ ਉਸ ਨੇ ਗੱਡੀ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਆ ਕੇ ਟਰੱਕ ਨਾਲ ਟਕਰਾ ਗਈ।