ਲੈਂਡਸਲਾਈਡ ਦੌਰਾਨ ਨਦੀ ‘ਚ ਡਿੱਗੀਆਂ ਦੋ ਬੱਸਾਂ, 7 ਭਾਰਤੀਆਂ ਦੀ ਮੌਤ, 50 ਤੋਂ ਵੱਧ ਲਾਪਤਾ ॥ Latest News

0
85

ਲੈਂਡਸਲਾਈਡ ਦੌਰਾਨ ਨਦੀ ‘ਚ ਡਿੱਗੀਆਂ ਦੋ ਬੱਸਾਂ, 7 ਭਾਰਤੀਆਂ ਦੀ ਮੌਤ, 50 ਤੋਂ ਵੱਧ ਲਾਪਤਾ

ਨੇਪਾਲ ਵਿੱਚ ਭਾਰੀ ਬਾਰਿਸ਼ ਦੇ ਵਿਚਾਲੇ ਸ਼ੁੱਕਰਵਾਰ ਸਵੇਰੇ ਇੱਕ ਹਾਈਵੇ ‘ਤੇ ਲੈਂਡਸਲਾਈਡ ਦੇ ਚੱਲਦਿਆਂ 2 ਬੱਸਾਂ ਤ੍ਰਿਸ਼ੁਲੀ ਨਦੀ ਵਿੱਚ ਡਿੱਗ ਗਈ। ਘਟਨਾ ਵਾਲੀ ਥਾਂ ‘ਤੇ ਮੌਜੂਦ ਅਧਿਕਾਰੀਆਂ ਦੇ ਮੁਤਾਬਕ ਦੋਹਾਂ ਬੱਸਾਂ ਚਾਲਕਾਂ ਸਣੇ 63 ਲੋਕ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ 7 ਭਾਰਤੀਆਂ ਤੇ ਇੱਕ ਬੱਸ ਚਾਲਕ ਦੀ ਮੌਤ ਹੋ ਗਈ। 50 ਤੋਂ ਜ਼ਿਆਦਾ ਲੋਕ ਲਾਪਤਾ ਹਨ।

ਨੇਪਾਲੀ ਮੀਡੀਆ ਅਨੁਸਾਰ ਇੱਕ ਬੱਸ ਦੇ ਡ੍ਰਾਈਵਰ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦਕਿ 2 ਲੋਕਾਂ ਨੇ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਹ ਹਾਦਸਾ ਸੈਂਟਰਲ ਨੇਪਾਲ ਵਿੱਚ ਮਦਨ-ਅਸ਼ਵਿਤ ਹਾਈਵੇ ‘ਤੇ ਸਵੇਰੇ ਕਰੀਬ 3.30 ਵਜੇ ਹੋਇਆ। ਲਗਾਤਾਰ ਬਾਰਿਸ਼ ਤੇ ਪਾਣੀ ਦੇ ਤੇਜ਼ ਬਹਾਅ ਦੇ ਚੱਲਦਿਆਂ ਸਰਚ ਤੇ ਰੈਸਕਿਊ ਆਪ੍ਰੇਸ਼ਨ ਵਿੱਚ ਦਿੱਕਤ ਆ ਰਹੀ ਹੈ।

ਇਹ ਵੀ ਪੜ੍ਹੋ: ਵਾਤਾਵਰਣ ਦੀ ਸ਼ੁੱਧਤਾ ਲਈ ਨਗਰ ਨਿਗਮ ਆਈ ਅੱਗੇ, ਮੇਅਰ ਤੇ ਕਮਿਸ਼ਨਰ…

ਇਸ ਸਬੰਧੀ ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਲੈਂਡਸਲਾਈਡ ਦੇ ਚੱਲਦਿਆਂ ਨਦੀ ਵਿੱਚ ਡਿੱਗਣ ਵਾਲੀ ਇੱਕ ਬੱਸ ਕਾਠਮਾਂਡੂ ਜਾ ਰਹੀ ਸੀ। ਇਸ ਵਿੱਚ 24 ਲੋਕ ਸਵਾਰ ਸਨ। ਦੂਜੀ ਬੱਸ ਵਿੱਚ 41 ਲੋਕ ਸਫ਼ਰ ਕਰ ਰਹੇ ਸਨ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ‘ਤੇ ਨੇਪਾਲ ਦੇ ਮੁੱਖ ਮੰਤਰੀ ਪੁਸ਼ਪ ਕਮਲ ਦਹਲ ਨੇ ਹਾਦਸੇ ‘ਤੇ ਦੁੱਖ ਜਤਾਇਆ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਨਾਰਾਇਣਗੜ੍ਹ0ਮੁਗਲਿਨ ਰੋਡ ਸਟੇਸ਼ਨ ‘ਤੇ ਲੈਂਡਸਲਾਈਡ ਬਾਲ ਬੱਸ ਰੁੜ੍ਹ ਜਾਣ ਨਾਲ ਲਗਭਗ ਪੰਜ ਦਰਜਨ ਯਾਤਰੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਨਾਲ ਮੈਨੂੰ ਕਾਫੀ ਦੁੱਖ ਹੋਇਆ ਹੈ। ਮੈਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਨੂੰ ਲੱਭਣ ਤੇ ਉਨ੍ਹਾਂ ਨੂੰ ਸਹੀ ਸਲਾਮਤ ਬਚਾਉਣ ਦੇ ਹੁਕਮ ਦਿੰਦਾ ਹਾਂ।

LEAVE A REPLY

Please enter your comment!
Please enter your name here