ਕਰਜੇ ਦੇ ਭਾਰ ਹੇਠ ਦਬੇ ਦੋ ਸਕੇ ਭਰਾਵਾਂ ਕੀਤੀ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ

0
33
Suicide

ਕੋਟਕਪੂਰਾ, 23 ਮਾਰਚ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਸ਼ਹਿਰ ਕੋਟਕਪੁਰਾ ਦੇ ਪਿੰਡ ਢਾਬ ਬ੍ਰਾਹਮਣ ਵਾਲਾ ਨੇੜੇ ਕਰਜ਼ੇ ਤੋਂ ਦੁਖੀ ਦੋ ਸਕੇ ਭਰਾਵਾਂ ਨੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਜਿਹੜੇ ਦੋ ਕਿਸਾਨ ਭਰਾਵਾਂ ਨੇ ਰੇਲ ਗੱਡੀ (Train) ਆ ਕੇ ਖੁਦਕੁਸ਼ੀ ਕਰ ਲਈ ਹੈ ਵਿਚ ਪਿੰਡ ਹਰੀਨੌ ਵਾਸੀ ਜਸਕਰਨ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਉਰਫ਼ ਜੋਰਾ ਸਿੰਘ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇਂ ਜਣੇ ਕਰਜ਼ੇ ਦੇ ਭਾਰ ਹੇਠਾਂ ਦੱਬੇ ਹੋਏ ਸਨ । ਸੂਚਨਾ ਮਿਲਦਿਆਂ ਹੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਲਾਸ਼ਾਂ (Corpses) ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ (Postmortem) ਲਈ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ । ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਦੋਵੇਂ ਮ੍ਰਿਤਕ ਆਪਣੇ ਪਿੱਛੇ ਆਪਣੀਆਂ ਪਤਨੀਆਂ ਤੋਂ ਇਲਾਵਾ ਇੱਕ-ਇੱਕ ਛੋਟੀ ਧੀ ਛੱਡ ਗਏ ਹਨ ।

ਕਿੰਨੇ ਦਾ ਕਰਜ਼ਾ ਸੀ

ਖੁਦਕੁ਼ਸ਼ੀ ਕਰਨ ਵਾਲੇ ਦੋਵੇਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 25 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ, ਜੋ ਵਿਆਜ ਨਾਲ ਵਧ ਕੇ ਕਰੀਬ 50 ਲੱਖ ਰੁਪਏ ਤੱਕ ਪਹੁੰਚ ਗਿਆ ਸੀ । ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਕੁਝ ਜ਼ਮੀਨ ਵੇਚ ਕੇ ਕਰਜ਼ੇ ਦਾ ਇੱਕ ਹਿੱਸਾ ਚੁਕਾਇਆ ਸੀ ਪਰ ਇਸ ਦੇ ਬਾਵਜੂਦ ਵਿੱਤੀ ਹਾਲਤ ਸੁਧਰ ਨਹੀਂ ਸਕੀ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

LEAVE A REPLY

Please enter your comment!
Please enter your name here