ਟਵਿੱਟਰ ਨੇ ਬਦਲਿਆ ਆਪਣਾ ਡੋਮੇਨ ਨੇਮ , ਹੁਣ ਇਸ ਨੇਮ ‘ਤੇ ਖੁੱਲ੍ਹੇਗਾ ਸੋਸ਼ਲ ਮੀਡੀਆ ਪਲੇਟਫਾਰਮ || latest News
ਜਦੋ ਤੋਂ ਐਲਨ ਮਸਕ ਨੇ ਟਵਿੱਟਰ ਖਰੀਦਿਆ ਹੈ ਉਦੋਂ ਤੋਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਪੂਰੀ ਤਰ੍ਹਾਂ ਬਦਲ ਗਿਆ ਹੈ। ਪਹਿਲਾਂ ਹੀ ਇਸਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਬਦਲ ਚੁੱਕੀਆਂ ਹਨ ,ਸਿਰਫ਼ ਇੱਕ ਡੋਮੇਨ ਦਾ ਨਾਮ ਬਚਿਆ ਸੀ, ਉਹ ਵੀ ਹੁਣ ਬਦਲ ਦਿੱਤਾ ਗਿਆ ਹੈ। ਅੱਜ ਸਵੇਰ ਤੱਕ Twitter.com ਖੁੱਲ੍ਹ ਰਿਹਾ ਸੀ, ਪਰ ਦੁਪਹਿਰ ਬਾਅਦ ਇਹ ਆਪਣੇ ਆਪ ਹੀ x.com ਬਣ ਗਿਆ। ਇਸਦੀ ਜਾਣਕਾਰੀ ਖੁਦ ਐਲਨ ਮਸਕ ਨੇ ਦਿੱਤੀ ਹੈ | ਉਨ੍ਹਾਂ ਨੇ X ‘ਤੇ ਲਿਖਿਆ ਕਿ ਹੁਣ ਸਾਰੇ ਕੋਰ ਸਿਸਟਮ x.com ‘ਤੇ ਹਨ।
44 ਅਰਬ ਡਾਲਰ ਵਿੱਚ ਖਰੀਦਿਆ ਸੀ ਟਵਿੱਟਰ
ਇਸ ਦੇ ਨਾਲ ਹੀ ਹੁਣ ਐਕਸ ਦੇ ਲੌਗਇਨ ਪੇਜ ਦੇ ਹੇਠਾਂ ਇੱਕ ਮੈਸੇਜ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, ‘ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਆਪਣਾ URL ਬਦਲ ਰਹੇ ਹਾਂ, ਪਰ ਤੁਹਾਡੀ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਸੈਟਿੰਗਾਂ ਪਹਿਲਾਂ ਵਾਂਗ ਹੀ ਰਹਿਣਗੀਆਂ।’
ਦੱਸ ਦਈਏ ਕਿ ਅਕਤੂਬਰ 2022 ਵਿੱਚ ਐਲਨ ਮਸਕ ਨੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੂੰ ਖਰੀਦਿਆ ਸੀ। ਉਨ੍ਹਾਂ ਨੇ ਇਸ ਨੂੰ 44 ਅਰਬ ਡਾਲਰ ਵਿੱਚ ਖਰੀਦਿਆ ਸੀ | ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ, ਉਨ੍ਹਾਂ ਨੇ ਇਸ ਵਿੱਚ ਕਾਫੀ ਬਦਲਾਅ ਕੀਤੇ ਹਨ | ਪਹਿਲਾਂ ਪੋਸਟ ਦੀ ਕੈਰੇਕਟਰ ਲਿਮਿਟ 280 ਸੀ, ਜਿਸ ਨੂੰ ਵਧਾ ਕੇ 25,000 ਕਰ ਦਿੱਤਾ ਗਿਆ ਹੈ। ਮਤਲਬ ਹੁਣ ਤੁਸੀਂ ਇਸ ‘ਤੇ ਲੇਖ ਵੀ ਲਿਖ ਸਕਦੇ ਹੋ।
ਬਲੂ ਟਿੱਕ ਨੂੰ ਕੀਤਾ ਪੇਡ
ਪਹਿਲਾਂ ਬਲੂ ਟਿੱਕ ਮੁਫਤ ਵਿੱਚ ਉਪਲਬਧ ਸੀ, ਪਰ ਐਲਨ ਮਸਕ ਨੇ ਇਸ ਨੂੰ ਪੇਡ ਕਰ ਦਿੱਤਾ | ਮੋਬਾਈਲ ਲਈ ਸਬਸਕ੍ਰਿਪਸ਼ਨ ਚਾਰਜ 900 ਰੁਪਏ ਹੈ। ਜੇਕਰ ਤੁਸੀਂ ਲੈਪਟਾਪ ਜਾਂ ਕੰਪਿਊਟਰ ਯੂਜ਼ਰ ਹੋ ਤਾਂ ਤੁਹਾਨੂੰ 650 ਰੁਪਏ ਪ੍ਰਤੀ ਮਹੀਨਾ ਬਲੂ ਸਬਸਕ੍ਰਿਪਸ਼ਨ ਮਿਲੇਗਾ। ਪਹਿਲਾਂ, ਸਬਸਕ੍ਰਿਪਸ਼ਨ ਤੋਂ ਬਿਨਾਂ ਯੂਜ਼ਰ ਟਵੀਟ ਨੂੰ ਐਡਿਟ ਕਰ ਸਕਦੇ ਸਨ, ਪਰ ਹੁਣ ਉਹ ਅਜਿਹਾ ਨਹੀਂ ਕਰ ਸਕਦੇ ਹਨ।
ਇਹ ਵੀ ਪੜ੍ਹੋ :ਤੇਜ਼ ਰਫਤਾਰ ਨੇ ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਲਈ ਜਾਨ
ਪੋਸਟਾਂ ਪੜ੍ਹਨ ‘ਤੇ ਵੀ ਸੀਮਾ ਲਗਾ ਦਿੱਤੀ ਗਈ ਹੈ। ਇੱਕ ਆਮ ਯੂਜ਼ਰ ਇੱਕ ਦਿਨ ਵਿੱਚ ਸਿਰਫ ਇੱਕ ਹਜ਼ਾਰ ਪੋਸਟਾਂ ਨੂੰ ਦੇਖ ਸਕਦਾ ਹੈ। ਪੇਡ ਸਬਸਕ੍ਰਿਪਸ਼ਨ ਲੈਣ ਵਾਲੇ ਇੱਕ ਦਿਨ ਵਿੱਚ 10 ਹਜ਼ਾਰ ਪੋਸਟ ਪੜ੍ਹ ਸਕਦੇ ਹਨ।