ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਭਾਰਤ ‘ਚ ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਨਹੀਂ ਖੁੱਲ੍ਹੇਗਾ। ਜਾਣਕਾਰੀ ਮੁਤਾਬਕ ਟਵਿਟਰ ਇੰਡੀਆ ਨੇ ਇਹ ਕਦਮ ਭਾਰਤ ਸਰਕਾਰ ਦੀ ਕਾਨੂੰਨੀ ਮੰਗ ਤੋਂ ਬਾਅਦ ਚੁੱਕਿਆ ਹੈ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਵੀ ਪਾਕਿਸਤਾਨ ਸਰਕਾਰ ਦੇ ਟਵਿਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਦੇ ਟਵਿਟਰ ਹੈਂਡਲ ਦਾ ਨਾਮ @GovtofPakistan ਹੈ। ਫਿਲਹਾਲ ਭਾਰਤ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਝੋਨੇ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ
ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਹਨ ਜੋ ਟਵੀਟ ਜਾਂ ਟਵਿਟਰ ਅਕਾਊਂਟ ਦੀ ਸਮੱਗਰੀ ‘ਤੇ ਲਾਗੂ ਹੋ ਸਕਦੇ ਹਨ। ਜੇਕਰ ਟਵਿੱਟਰ ਨੂੰ ਕਿਸੇ ਦੇਸ਼ ਜਾਂ ਸੰਸਥਾ ਤੋਂ ਕਾਨੂੰਨੀ ਬੇਨਤੀ ਪ੍ਰਾਪਤ ਹੁੰਦੀ ਹੈ ਤਾਂ ਸਮੇਂ-ਸਮੇਂ ‘ਤੇ ਉਸ ਖਾਸ ਦੇਸ਼ ਵਿੱਚ ਕੁਝ ਸਮੱਗਰੀ ਤੱਕ ਪਹੁੰਚ ਨੂੰ ਬਲੌਕ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕੁਝ ਟਵਿਟਰ ਹੈਂਡਲ ਭਾਰਤ ‘ਚ ਬਲਾਕ ਕੀਤੇ ਜਾ ਚੁੱਕੇ ਹਨ। ਜਿਸ ਤੋਂ ਬਾਅਦ ਪਾਕਿਸਤਾਨ ਨੇ ਨਾਰਾਜ਼ਗੀ ਜਤਾਈ ਸੀ।ਪਾਕਿਸਤਾਨ ਸਰਕਾਰ ਨੇ ਵੀ ਇਸ ਦਾ ਵਿਰੋਧ ਕੀਤਾ ਸੀ।