ਅੱਜ ਢਹਿਣਗੇ ਟਵਿਨ ਟਾਵਰ, ਵਰਤੀ ਜਾਵੇਗੀ 3700 ਕਿਲੋ ਧਮਾਕਾਖੇਜ਼ ਸਮੱਗਰੀ

0
220

ਨੋਇਡਾ ਸੁਪਰਟੈੱਕ ਦੇ ਗੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰਾਂ ਨੂੰ ਅੱਜ ਐਤਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਢਾਹਿਆ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਪ੍ਰੋਜੈਕਟ ਅਧਿਕਾਰੀਆਂ ਅਨੁਸਾਰ ਟਵਿਨ ਟਾਵਰਾਂ ਨੂੰ ਢਾਹੁਣ ਲਈ ਲਗਾਈ ਗਈ ਧਮਾਕਾਖੇਜ਼ ਸਮੱਗਰੀ ਦੀ ਜਾਂਚ ਕੀਤੀ ਗਈ ਹੈ।

ਇਨ੍ਹਾਂ ਟਵਿਨ ਟਾਵਰਾਂ ਨੂੰ ਢਾਹੁਣ ਲਈ 3700 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤੇ ਧਮਾਕੇ ਤੋਂ ਪਹਿਲਾਂ ਸੌ ਮੀਟਰ ਲੰਬੀ ਤਾਰ ਵਿਛਾਈ ਜਾਵੇਗੀ ਜੋ ਕਿ ਟਵਿਨ ਟਾਵਰਾਂ ਤੇ ਧਮਾਕਾਖੇਜ਼ ਸਮੱਗਰੀ ਵਿਚਾਲੇ ਕੁਨੈਕਸ਼ਨ ਦਾ ਕੰਮ ਕਰੇਗੀ। ਇਸ ਮਗਰੋਂ ਟਾਵਰਾਂ ਨੂੰ ਢਾਹੁਣ ਲਈ ਇਕ ਸਵਿੱਚ ਦਬਾਇਆ ਜਾਵੇਗਾ। ਇਹ ਟਵਿਨ ਟਾਵਰ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚੇ ਹਨ ਜਿਨ੍ਹਾਂ ਦੀ ਉਚਾਈ ਲਗਭਗ ਸੌ ਮੀਟਰ ਹੈ।

ਇਨ੍ਹਾਂ ਟਾਵਰਾਂ ਨੂੰ ਢਾਹੁਣ ਲਈ ‘ਵਾਟਰਫਾਲ ਇੰਪੋਲਜ਼ਨ’ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ 15 ਸੈਕਿੰਟਾਂ ਵਿੱਚ ਇਹ ਟਾਵਰ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣਗੇ। ਐਡੀਫਾਈਸ ਇੰਜੀਨੀਅਰਿੰਗ ਕੰਪਨੀ ਦੇ ਅਧਿਕਾਰੀ ਉਤਕਰਸ਼ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਪ੍ਰੋਜੈਕਟ ਸਫਲਤਾ ਨਾਲ ਨੇਪਰੇ ਚੜ੍ਹੇਗਾ ਤੇ ਨਾਲ ਦੇ ਰਿਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਨਹੀਂ ਹੋਵੇਗਾ।

ਇਨ੍ਹਾਂ ਟਾਵਰਾਂ ਨੂੰ ਢਾਹੁਣ ਦੀ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈ। ਅਦਾਲਤ ਅਨੁਸਾਰ ਐਮਰਾਲਡ ਕੋਰਟ ਸੁਸਾਇਟੀ ਵਿੱਚ ਇਨ੍ਹਾਂ ਰਿਹਾਇਸ਼ੀ ਟਾਵਰਾਂ ਦੀ ਉਸਾਰੀ ਵੇਲੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।

LEAVE A REPLY

Please enter your comment!
Please enter your name here