ਨੋਇਡਾ ਦੇ ਸੈਕਟਰ-93ਏ ‘ਚ ਬਣਿਆ ਸੁਪਰਟੈਕ ਟਵਿਨ ਟਾਵਰ ਅੱਜ ਢਹਿ ਢੇਰੀ ਹੋ ਗਿਆ। ਲੰਬੀਆਂ ਕਾਨੂੰਨੀ ਪ੍ਰਕਿਰਿਆਵਾਂ ਅਤੇ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਅੱਜ ਆਖਰਕਾਰ ਨੋਇਡਾ ਵਿੱਚ ਸਥਿਤ ਸੁਪਰਟੈਕ ਟਵਿਨ ਟਾਵਰਾਂ ਨੂੰ ਢਾਹ ਦਿੱਤਾ ਗਿਆ ਹੈ।
ਅੱਜ ਦੁਪਹਿਰ 2.30 ਵਜੇ ਇੱਕ ਵੱਡਾ ਧਮਾਕਾ ਹੋਇਆ ਤੇ 32 ਮੰਜ਼ਿਲਾਂ ਇਮਾਰਤ ਨੂੰ ਢਾਹ ਦਿੱਤਾ ਗਿਆ।
ਭ੍ਰਿਸ਼ਟਾਚਾਰ ਵਿਰੁੱਧ ਅੱਜ ਦੇਸ਼ ਵਿਚ ਪਹਿਲੀ ਵਾਰ ਇੰਨੀ ਵੱਡੀ ਕਾਰਵਾਈ ਕੀਤੀ ਗਈ ਹੈ। ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਬਣਾਏ ਗਏ ਸੁਪਰਟੈਕ ਦੇ ਟਵਿਨ ਟਾਵਰਾਂ ਨੂੰ ਅੱਜ ਢਾਹ ਦਿੱਤਾ ਗਿਆ ਹੈ। ਸਾਇਰਨ ਵੱਜਣ ਨਾਲ ਧਮਾਕਾ ਹੋਇਆ ਅਤੇ ਕੁਝ ਹੀ ਸਕਿੰਟਾਂ ‘ਚ ਇਮਾਰਤ ਜ਼ਮੀਨ ‘ਤੇ ਡਿੱਗ ਗਈ। ਧਮਾਕਾ ਦੂਰ-ਦੂਰ ਤੱਕ ਫੈਲ ਗਿਆ। ਸਮੇਂ ‘ਤੇ ਸਾਇਰਨ ਵੱਜਣ ਨਾਲ ਧਮਾਕਾ ਹੋਇਆ ਅਤੇ ਕੁਝ ਹੀ ਸਕਿੰਟਾਂ ‘ਚ ਇਮਾਰਤ ਜ਼ਮੀਨ ‘ਤੇ ਡਿੱਗ ਗਈ। ਇਮਾਰਤ ਨੂੰ 3700 ਕਿਲੋਗ੍ਰਾਮ ਵਿਸਫੋਟਕਾਂ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ ਹੈ।
ਕੁਝ ਸਮਾਂ ਪਹਿਲਾਂ ਤੱਕ ਕੁਤੁਬ ਮੀਨਾਰ ਤੋਂ ਉੱਚਾ ਦਿਖਾਈ ਦੇਣ ਵਾਲਾ ਟਵਿਨ ਟਾਵਰ ਹੁਣ ਮਲਬੇ ਵਿੱਚ ਬਦਲ ਚੁੱਕਾ ਹੈ। ਕੁੱਲ 950 ਫਲੈਟਾਂ ਦੇ ਇਨ੍ਹਾਂ 2 ਟਾਵਰਾਂ ਦੇ ਨਿਰਮਾਣ ‘ਚ ਸੁਪਰਟੈਕ ਨੇ 200 ਤੋਂ 300 ਕਰੋੜ ਰੁਪਏ ਖ਼ਰਚ ਕੀਤੇ ਹਨ। ਢਾਹੁਣ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਫਲੈਟਾਂ ਦੀ ਬਾਜ਼ਾਰੀ ਕੀਮਤ 700 ਤੋਂ 800 ਕਰੋੜ ਰੁਪਏ ਹੋ ਗਈ ਸੀ।
ਸੁਪਰਟੈਕ ਦੇ ਟਵਿਨ ਟਾਵਰ ਦੇ ਢਹਿ ਜਾਣ ਤੋਂ ਬਾਅਦ ਧੂੜ ਅਗਲੇ ਤਿੰਨ-ਚਾਰ ਦਿਨਾਂ ਤੱਕ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਤੋਂ ਬਚਣ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਲੋੜ ਹੋਵੇਗੀ।