ਟੈਲੀਵਿਜ਼ਨ ਇੰਡਸਟਰੀ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ 46 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਉਹ ਜਿਮ ‘ਚ ਵਰਕਆਊਟ ਕਰ ਰਹੇ ਸਨ। ਜਾਣਕਾਰੀ ਮੁਤਾਬਕ ਜਿਮ ‘ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਸਿਧਾਂਤ ਦੀ ਮੌਤ ਹੋ ਗਈ ਹੈ। ਸਿਧਾਂਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਡਾਕਟਰਾਂ ਨੇ ਸਿਧਾਂਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਰਾਜੂ ਸ਼੍ਰੀਵਾਸਤਵ ਅਤੇ ਦੀਪੇਸ਼ ਭਾਨ ਤੋਂ ਬਾਅਦ ਇਹ ਤੀਜੀ ਮੌਤ ਹੈ, ਜੋ ਕਿ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਕਿਸੇ ਅਦਾਕਾਰ ਦੀ ਹੋਈ ਹੈ। ਇਹ ਅਦਾਕਾਰ ਸੀਰੀਅਲ ‘ਕੁਸੁਮ’, ‘ਵਾਰਿਸ’ ਅਤੇ ‘ਸੂਰਿਆਪੁਤਰ ਕਰਨ’ ਲਈ ਕਾਫੀ ਮਸ਼ਹੂਰ ਹੈ।
ਟੀਵੀ ਅਦਾਕਾਰ ਜੈ ਭਾਨੁਸ਼ਾਲੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਇਹ ਦੁਖਦਾਈ ਖਬਰ ਦਿੱਤੀ ਹੈ। ਸਿਧਾਂਤ ਵੀਰ ਆਪਣੇ ਪਿੱਛੇ ਪਤਨੀ ਐਲਿਸੀਆ ਰਾਉਤ ਅਤੇ ਦੋ ਬੱਚੇ ਛੱਡ ਗਏ ਹਨ। ਫਿਟਨੈੱਸ ਨੂੰ ਲੈ ਕੇ ਸਿਧਾਂਤ ਕਾਫੀ ਸਾਵਧਾਨ ਸੀ। ਜੈ ਭਾਨੂਸ਼ਾਲੀ ਨੇ ਸਿਧਾਂਤ ਵੀਰ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਭਰਾ, ਤੁਸੀਂ ਬਹੁਤ ਜਲਦੀ ਛੱਡ ਗਏ। ਜੈ ਭਾਨੁਸ਼ਾਲੀ ਨੇ ਸਿਧਾਂਤ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।