ਟਰੰਪ ਨੇ ਕੀਤਾ ਵੱਡਾ ਐਲਾਨ, ਸਟੀਲ ਅਤੇ ਐਲੂਮੀਨੀਅਮ ਆਯਾਤ ‘ਤੇ ਲਗਾਇਆ 25% ਟੈਰਿਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸਟੀਲ ਅਤੇ ਐਲੂਮੀਨੀਅਮ ਦੇ ਸਾਰੇ ਆਯਾਤ ‘ਤੇ ਨਵੇਂ ਟੈਰਿਫ ਲਗਾਏ ਜਾਣਗੇ। ਇਸਦਾ ਅਧਿਕਾਰਤ ਐਲਾਨ ਅੱਜ ਯਾਨੀ ਸੋਮਵਾਰ ਨੂੰ ਕੀਤਾ ਜਾਵੇਗਾ। ਟਰੰਪ ਨੇ 25% ਟੈਰਿਫ ਲਗਾਉਣ ਦੀ ਗੱਲ ਕੀਤੀ ਹੈ।
ਨਵੇਂ ਟੈਰਿਫ ਸਾਰੇ ਦੇਸ਼ਾਂ ‘ਤੇ ਹੋਣਗੇ ਲਾਗੂ
ਦੱਸ ਦਈਏ ਕਿ ਟਰੰਪ ਦੇ ਨਵੇਂ ਟੈਰਿਫ ਸਾਰੇ ਦੇਸ਼ਾਂ ‘ਤੇ ਲਾਗੂ ਹੋਣਗੇ। ਇਸ ਤੋਂ ਇਲਾਵਾ, ਉਹ ਮੰਗਲਵਾਰ ਜਾਂ ਬੁੱਧਵਾਰ ਨੂੰ ਪਰਸਪਰ ਟੈਕਸ ਦਾ ਐਲਾਨ ਵੀ ਕਰਨਗੇ। ਇਸਦਾ ਮਤਲਬ ਹੈ ਕਿ, ਦੂਜੇ ਦੇਸ਼ ਅਮਰੀਕੀ ਉਤਪਾਦਾਂ ‘ਤੇ ਜੋ ਵੀ ਟੈਰਿਫ ਲਗਾਉਂਦੇ ਹਨ, ਅਮਰੀਕਾ ਵੀ ਉਨ੍ਹਾਂ ਦੇ ਉਤਪਾਦਾਂ ‘ਤੇ ਉਹੀ ਟੈਰਿਫ ਲਗਾਏਗਾ।
ਦੱਸਣਯੋਗ ਹੈ ਕਿ ਟਰੰਪ ਨੇ ਚੋਣ ਮੁਹਿੰਮ ਦੌਰਾਨ ਪਰਸਪਰ ਵਪਾਰ ਐਕਟ ਬਣਾਉਣ ਦਾ ਐਲਾਨ ਕੀਤਾ ਸੀ।