ਟਰੂਡੋ ਨੇ ਕੈਨੇਡਾ ਫਸਟ ਪਾਲਿਸੀ ਦਾ ਕੀਤਾ ਐਲਾਨ, ਇੱਥੇ ਪੜ੍ਹੋ ਪੂਰੀ ਖਬਰ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2025 ਤੋਂ ਵਿਦੇਸ਼ੀ ਅਸਥਾਈ ਕਰਮਚਾਰੀਆਂ ਦੀ ਭਰਤੀ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦਾ ਨਾਂ ‘ਕੈਨੇਡਾ ਫਸਟ’ ਰੱਖਿਆ ਹੈ। ਟਰੂਡੋ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਕੰਪਨੀਆਂ ਨੂੰ ਹੁਣ ਨੌਕਰੀਆਂ ‘ਚ ਕੈਨੇਡੀਅਨ ਨਾਗਰਿਕਾਂ ਨੂੰ ਪਹਿਲ ਦੇਣੀ ਪਵੇਗੀ।
ਟਰੂਡੋ ਨੇ ਕਿਹਾ ਕਿ ਇਹ ਫੈਸਲਾ ‘ਅਸਥਾਈ’ ਹੈ
ਕੈਨੇਡੀਅਨ ਕੰਪਨੀਆਂ ਨੂੰ ਹੁਣ ਅਸਥਾਈ ਆਧਾਰ ‘ਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ ਇਹ ਐਲਾਨ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਕੋਈ ਯੋਗ ਕੈਨੇਡੀਅਨ ਨਾਗਰਿਕ ਨਹੀਂ ਮਿਲਿਆ ਹੈ। ਟਰੂਡੋ ਨੇ ਕਿਹਾ ਕਿ ਇਹ ਫੈਸਲਾ ‘ਅਸਥਾਈ’ ਹੈ ਅਤੇ ਕੈਨੇਡਾ ਦੀ ਆਬਾਦੀ ਵਿੱਚ ਵਾਧੇ ਨੂੰ ਰੋਕਣ ਲਈ ਲਿਆ ਗਿਆ ਹੈ।
ਟਰੂਡੋ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧ ਸਕਦੀ ਹੈ
ਰਿਪੋਰਟਾਂ ਮੁਤਾਬਕ ਟਰੂਡੋ ਸਰਕਾਰ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧ ਸਕਦੀ ਹੈ। ਭਾਰਤੀ ਵਿਦਿਆਰਥੀ ਸ਼ਾਪਿੰਗ ਮਾਲ, ਫੂਡ ਸਟੋਰ ਅਤੇ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਭਾਰਤੀ ਅਸਥਾਈ ਕਾਮਿਆਂ ਦੀ ਗਿਣਤੀ 2023 ਵਿੱਚ ਸਭ ਤੋਂ ਵੱਧ ਸੀ। ਕੁੱਲ 1.83 ਲੱਖ ਅਸਥਾਈ ਕਰਮਚਾਰੀਆਂ ਵਿੱਚੋਂ 27 ਹਜ਼ਾਰ ਭਾਰਤੀ ਸਨ।