ਤਾਮਿਲਨਾਡੂ ‘ਚ ਚੇਨਈ ਨੇੜੇ ਰੇਲ ਹਾਦਸਾ, 19 ਲੋਕ ਜ਼ਖਮੀ || National News

0
56

ਤਾਮਿਲਨਾਡੂ ‘ਚ ਚੇਨਈ ਨੇੜੇ ਰੇਲ ਹਾਦਸਾ, 19 ਲੋਕ ਜ਼ਖਮੀ

ਤਾਮਿਲਨਾਡੂ ‘ਚ ਚੇਨਈ ਤੋਂ 41 ਕਿਲੋਮੀਟਰ ਦੂਰ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ਨੇੜੇ ਹੋਏ ਰੇਲ ਹਾਦਸੇ ‘ਚ 19 ਲੋਕ ਜ਼ਖਮੀ ਹੋ ਗਏ। ਇਹ ਹਾਦਸਾ 11 ਅਕਤੂਬਰ ਦੀ ਰਾਤ 8.30 ਵਜੇ ਵਾਪਰਿਆ। ਜਦੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੈਸ (12578) ਮਾਲ ਗੱਡੀ ਨਾਲ ਟਕਰਾ ਗਈ। ਟਰੇਨ ਵਿੱਚ ਕੁੱਲ 1360 ਯਾਤਰੀ ਸਵਾਰ ਸਨ।

ਇਹ ਵੀ ਪੜ੍ਹੋ- ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਹੋਣਗੇ ਉਪ ਕਪਤਾਨ

ਦੱਖਣੀ ਰੇਲਵੇ ਨੇ ਦੱਸਿਆ ਕਿ ਰਾਤ 8.27 ਵਜੇ ਪੋਨੇਰੀ ਸਟੇਸ਼ਨ ਪਾਰ ਕਰਨ ਤੋਂ ਬਾਅਦ ਬਾਗਮਤੀ ਐਕਸਪ੍ਰੈੱਸ ਨੂੰ ਮੇਨ ਲਾਈਨ ‘ਤੇ ਚੱਲਣ ਲਈ ਹਰੀ ਝੰਡੀ ਮਿਲ ਗਈ ਸੀ। ਕਾਵਾਰਾਈਪੇੱਟਈ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ, ਲੋਕੋ ਪਾਇਲਟ ਅਤੇ ਟਰੇਨ ਦੇ ਅਮਲੇ ਨੂੰ ਜ਼ੋਰਦਾਰ ਝਟਕਾ ਲੱਗਾ।

ਇਸ ਤੋਂ ਬਾਅਦ ਟਰੇਨ ਮੇਨ ਲਾਈਨ ਨੂੰ ਛੱਡ ਕੇ ਲੂਪ ਲਾਈਨ ‘ਚ ਚਲੀ ਗਈ। ਇਸ ਲੂਪ ਲਾਈਨ ‘ਤੇ ਪਹਿਲਾਂ ਮਾਲ ਗੱਡੀ ਖੜ੍ਹੀ ਸੀ। ਬਾਗਮਤੀ ਐਕਸਪ੍ਰੈਸ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਵਿੱਚ 12 ਤੋਂ 13 ਡੱਬੇ ਪਟੜੀ ਤੋਂ ਉਤਰ ਗਏ। ਇੱਕ ਕੋਚ ਅਤੇ ਪਾਰਸਲ ਵੈਨ ਨੂੰ ਅੱਗ ਲੱਗ ਗਈ। ਰੇਲਵੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਤਾਮਿਲਨਾਡੂ ਦੇ ਸੀਐਮ ਨੇ ਕਿਹਾ-

ਘਟਨਾ ਤੋਂ ਬਾਅਦ ਤਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਸਰਕਾਰ ਤੇਜ਼ੀ ਨਾਲ ਰਾਹਤ ਅਤੇ ਬਚਾਅ ਕੰਮ ਵਿੱਚ ਲੱਗੀ ਹੋਈ ਹੈ। ਮੰਤਰੀ ਅਵਦੀ ਨਾਸਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਮੌਕੇ ‘ਤੇ ਮੌਜੂਦ ਯਾਤਰੀਆਂ ਦੀ ਸਹਾਇਤਾ ਲਈ ਅਤੇ ਉਨ੍ਹਾਂ ਦੇ ਅਗਲੇ ਸਫ਼ਰ ਦੀ ਸਹੂਲਤ ਲਈ ਇੱਕ ਵੱਖਰੀ ਟੀਮ ਬਣਾਈ ਗਈ ਹੈ।

LEAVE A REPLY

Please enter your comment!
Please enter your name here