ਹਾਵੜਾ ‘ਚ ਵਾਪਰਿਆ ਰੇਲ ਹਾਦਸਾ, ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 3 ਡੱਬੇ
ਪੱਛਮੀ ਬੰਗਾਲ ਦੇ ਹਾਵੜਾ ‘ਚ ਰੇਲ ਹਾਦਸਾ ਵਾਪਰਿਆ ਹੈ। ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ 3 ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਘਟਨਾ ‘ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।
ਹਾਦਸਾ ਕੋਲਕਾਤਾ ਤੋਂ 40 ਕਿਲੋਮੀਟਰ ਦੂਰ ਵਾਪਰਿਆ
ਰੇਲਵੇ ਮੁਤਾਬਕ ਇਹ ਹਾਦਸਾ ਕੋਲਕਾਤਾ ਤੋਂ 40 ਕਿਲੋਮੀਟਰ ਦੂਰ ਨਲਪੁਰ ‘ਚ ਸ਼ਨੀਵਾਰ ਸਵੇਰੇ 5.30 ਵਜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ 22850 ਸਿਕੰਦਰਾਬਾਦ ਸ਼ਾਲੀਮਾਰ ਐਕਸਪ੍ਰੈਸ ਹਫ਼ਤੇ ਵਿੱਚ ਇੱਕ ਵਾਰ ਚੱਲਦੀ ਹੈ।
ਇਹ ਵੀ ਪੜ੍ਹੋ- ਨੀਦਰਲੈਂਡਜ਼ ਵਿੱਚ ਇਜ਼ਰਾਈਲੀ ਫੁੱਟਬਾਲ ਪ੍ਰਸ਼ੰਸਕਾਂ ‘ਤੇ ਹਮਲਾ, ਹਸਪਤਾਲ ਦਾਖਲ
ਟਰੇਨ ਖੜਗਪੁਰ ਡਿਵੀਜ਼ਨ ਦੇ ਨਲਪੁਰ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਡੱਬੇ ਪਟੜੀ ਤੋਂ ਉਤਰ ਗਏ। ਇਸ ਵਿੱਚ ਇੱਕ ਡੱਬਾ ਪਾਰਸਲ ਵੈਨ ਦਾ ਹੈ ਅਤੇ ਦੋ ਯਾਤਰੀ ਡੱਬੇ ਹਨ। ਹਾਦਸੇ ਤੋਂ ਕਰੀਬ ਪੰਜ ਘੰਟੇ ਬਾਅਦ ਮੇਨ ਲਾਈਨ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ