ਡਿਵਾਈਡਰ ਨਾਲ ਟਕਰਾਈ ਟੂਰਿਸਟ ਬੱਸ, ਕਈ ਮੁਸਾਫਿਰ ਹੋਏ ਜ਼ਖਮੀ
ਨਵਾਂਸ਼ਹਿਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਪਿੰਡ ਜਾਡਲਾ ਨੇੜੇ ਨੈਸ਼ਨਲ ਹਾਈਵੇ ‘ਤੇ ਜੈਪੁਰ ਤੋਂ ਜਾ ਰਹੀ ਇੱਕ ਟੂਰਿਸਟ ਬੱਸ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸ ‘ਚ ਕਰੀਬ 25 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 20 ਗੰਭੀਰ ਜ਼ਖਮੀ ਹੋ ਗਏ।
ਪੰਜਾਬ ਦੇ ਇਹਨਾਂ ਸ਼ਹਿਰਾਂ ਵਿੱਚ AQI 200 ਤੋਂ ਵੱਧਿਆ, ਪੜ੍ਹੋ ਵੇਰਵਾ || Punjab News
ਜ਼ਖ਼ਮੀਆਂ ਨੂੰ ਐਸਐਸਐਫ ਦੀ ਟੀਮ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਇਹ ਬੱਸ ਰਾਮ ਦਲਾਲ ਹਰੀ ਦਾਸ ਟਰਾਂਸਪੋਰਟ ਦੀ ਦੱਸੀ ਜਾ ਰਹੀ ਹੈ।
ਜ਼ਖਮੀਆਂ ਦਾ ਇਲਾਜ ਜਾਰੀ
ਬੱਸ ਕੰਡਕਟਰ ਅਨੁਸਾਰ ਬੱਸ ਜੈਪੁਰ ਤੋਂ ਜੰਮੂ ਜਾ ਰਹੀ ਸੀ ਕਿ ਪਿੰਡ ਜਾਡਲਾ ਦੀ ਲਿੰਕ ਸੜਕ ਦੇ ਕਿਨਾਰੇ ਤੋਂ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ। ਜੋ ਬਚਾਉਣ ਦੇ ਚੱਕਰ ਵਿੱਚ ਬਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ । ਬੱਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ। ਸਵਾਰੀਆਂ ਨੂੰ ਮਾਮੂਲੀ ਸੱਟਾਂ ਨਾਲ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।