ਇਨ੍ਹਾਂ ਇਲਾਕਿਆਂ ਵੱਲ ਦਾਖਲ ਹੋਇਆ ਟਾਈਗਰ, 5 ਪਿੰਡਾਂ ‘ਚ ਹਾਈ ਅਲਰਟ
ਅਲਵਰ ਦੇ ਸਰਿਸਕਾ ਟਾਈਗਰ ਰਿਜ਼ਰਵ ਤੋਂ ਟਾਈਗਰ ਭੱਜਿਆ ਸੀ ਜੋ ਅੱਜ ਤੀਜੇ ਦਿਨ ਵੀ ਫੜਿਆ ਨਹੀਂ ਗਿਆ ਹੈ। ਅੱਜ ਵੀ ਇਸ ਦੀ ਲੁਕੇਸ਼ਨ ਅਲਵਰ ਜ਼ਿਲ੍ਹੇ ਦੇ ਰੈਣੀ ਇਲਾਕੇ ਵਿੱਚ ਦਿੱਸ ਰਹੀ ਹੈ। ਇਸ ਕਾਰਨ ਕਰਨਪੁਰਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅਣਐਲਾਨਿਆ ਕਰਫਿਊ ਲਗਾ ਦਿੱਤਾ ਗਿਆ ਹੈ। ਪਿੰਡ ਵਾਸੀ ਬਾਘ ਦੇ ਡਰ ਕਾਰਨ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਬੈਠੇ ਹਨ। ਇਸ ਦੌਰਾਨ ਅੱਜ ਟਾਈਗਰ ਦੀ ਨਵੀਂ ਲੋਕੇਸ਼ਨ ਟਰੇਸ ਕੀਤੀ ਗਈ ਹੈ। ਇਸ ਦਾ ਪਤਾ ਲਗਾਉਂਦੇ ਹੋਏ ਜੰਗਲਾਤ ਵਿਭਾਗ ਦੀ ਟੀਮ ਉੱਥੇ ਪਹੁੰਚ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਟਾਈਗਰ ਰੈਣੀ ਇਲਾਕੇ ਦੇ ਚਿਲਕੀ ਬਾਸ ਰੋਡ ਸਥਿਤ ਇਕ ਘਰ ‘ਚ ਦਾਖਲ ਹੋਇਆ ਦੱਸਿਆ ਜਾ ਰਿਹਾ ਹੈ। ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਉਥੇ ਬਾਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਿਲਕੀ ਬਾਸ ‘ਚ ਟਾਈਗਰ ਦੀ ਮੌਜੂਦਗੀ ਨੂੰ ਦੇਖਦੇ ਹੋਏ ਉੱਥੇ ਲੋਕਾਂ ਦੇ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਾਘ ਨੂੰ ਬਚਾਉਣ ਲਈ ਜੰਗਲਾਤ ਵਿਭਾਗ ਦੀਆਂ ਕਈ ਟੀਮਾਂ ਮੌਕੇ ‘ਤੇ ਮੌਜੂਦ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ SC ਵਲੋਂ ਨੋਟਿਸ ਜਾਰੀ, 23 ਸਾਲ ਪੁਰਾਣਾ ਹੱਤਿਆਕਾਂਡ ਕੇਸ !
ਬੀਤੇ ਦਿਨ ਵੀ ਫੜਨ ਦੀ ਕੀਤੀ ਸੀ ਕੋਸ਼ਿਸ਼
ਟਾਈਗਰ ਐਸਟੀ 2402 ਬੁੱਧਵਾਰ ਨੂੰ ਸਰਿਸਕਾ ਸੈਂਚੁਰੀ ਤੋਂ ਦੌਸਾ ਜ਼ਿਲ੍ਹੇ ਦੇ ਮਹਖੁਰਦ ਪਹੁੰਚਿਆ ਸੀ। ਉੱਥੇ ਬਾਘ ਨੇ ਹਮਲਾ ਕਰਕੇ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਵੀਰਵਾਰ ਨੂੰ ਟਾਈਗਰ ਉੱਥੋਂ ਭੱਜ ਕੇ ਅਲਵਰ ਜ਼ਿਲੇ ਦੇ ਰੈਣੀ ਇਲਾਕੇ ਦੇ ਪਿੰਡ ਕਰਨਪੁਰਾ ਪਹੁੰਚ ਗਿਆ। ਉੱਥੇ ਵੀਰਵਾਰ ਤੜਕੇ ਇੱਕ ਘਰ ਕੋਲ ਹੋਣ ਦਾ ਪਤਾ ਲੱਗਿਆ। ਬੀਤੇ ਦਿਨ ਵੀ ਜੰਗਲਾਤ ਵਿਭਾਗ ਦੀਆਂ ਟੀਮਾਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪਰ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ।
ਇਨ੍ਹਾਂ ਬਾਘਾਂ ਨੇ ਸਵਾਈ ਮਾਧੋਪੁਰ ‘ਚ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ
ਤਿੰਨ ਦਿਨਾਂ ਤੋਂ ਜੰਗਲ ‘ਚੋਂ ਬਾਹਰ ਆਉਣ ਤੋਂ ਬਾਅਦ ਆਬਾਦੀ ਵਾਲੇ ਖੇਤਰ ‘ਚ ਘੁੰਮ ਰਹੇ ਇਸ ਬਾਘ ਕਾਰਨ ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹ ਸੁੱਕੇ ਹੋਏ ਹਨ। ਟੀਮਾਂ ਲਗਾਤਾਰ ਟਾਈਗਰ ਦਾ ਪਿੱਛਾ ਕਰ ਰਹੀਆਂ ਹਨ ਪਰ ਉਹ ਵਾਰ-ਵਾਰ ਆਪਣਾ ਟਿਕਾਣਾ ਬਦਲ ਰਿਹਾ ਹੈ। ਰਾਜਸਥਾਨ ਦੇ ਸਰਿਸਕਾ, ਅਲਵਰ ਅਤੇ ਸਵਾਈ ਮਾਧੋਪੁਰ ਦੇ ਰਣਥੰਬੋਰ ਟਾਈਗਰ ਰਿਜ਼ਰਵ ਵਿੱਚ ਖੇਤਰ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਹੈ। ਇਸ ਕਾਰਨ ਕਈ ਵਾਰ ਬਾਘ ਜੰਗਲ ਛੱਡ ਕੇ ਮਨੁੱਖੀ ਬਸਤੀਆਂ ਵਿੱਚ ਆ ਜਾਂਦੇ ਹਨ। ਇਨ੍ਹਾਂ ਬਾਘਾਂ ਨੇ ਸਵਾਈ ਮਾਧੋਪੁਰ ‘ਚ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।









