ਗੜ੍ਹਸ਼ੰਕਰ ‘ਚ ਆਪਸੀ ਰੰਜਿਸ਼ ਤਹਿਤ ਤਿੰਨ ਨੌਜਵਾਨਾਂ ਦਾ ਕ.ਤਲ || Punjab News

0
158

ਗੜ੍ਹਸ਼ੰਕਰ ‘ਚ ਆਪਸੀ ਰੰਜਿਸ਼ ਤਹਿਤ ਤਿੰਨ ਨੌਜਵਾਨਾਂ ਦਾ ਕ.ਤਲ

 ਗੜਸ਼ੰਕਰ ਦੇ ਪਿੰਡ ਮੋਰਾਂਵਾਲੀ ‘ਚ ਦੋ ਧੜਿਆਂ ਵਿੱਚ ਹੋਏ ਝਗੜੇ ਦੌਰਾਨ ਤਿੰਨ ਨੌਜਵਾਨਾਂ ਦੇ ਕਤਲ ਦੀ ਖਬਰ ਸਾਹਮਣੇ ਆ ਰਹੀ ਹੈ।  ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਨੌਜਵਾਨ ਹਿਮਾਚਲ ਵਿੱਚ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ। ਜਿੱਥੇ ਕੁਝ ਅਰਸਾ ਪਹਿਲਾਂ ਆਪਸੀ ਤਕਰਾਰ ਹੋਣ ਕਾਰਨ ਇਹ ਵੱਖ-ਵੱਖ ਹੋ ਗਏ।

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ || Punjab News

ਮ੍ਰਿਤਕ ਮਨਪ੍ਰੀਤ ਸਿੰਘ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਦਾ ਦੁਬਾਰਾ ਝਗੜਾ ਹੋ ਗਿਆ। ਜਿਸ ਸਬੰਧੀ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ।

ਝਗੜੇ ਨੇ ਧਾਰਿਆ ਖੂਨੀ ਰੂਪ

ਸ਼ਨਿੱਚਰਵਾਰ ਨੂੰ ਇਹਨਾਂ ਦਾ ਦੁਬਾਰਾ ਝਗੜਾ ਹੋ ਗਿਆ ਜਿਸ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਇੱਕ ਹੀ ਧੜੇ ਨਾਲ ਸੰਬੰਧਿਤ ਤਿੰਨ ਨੌਜਵਾਨ ਮਨਪ੍ਰੀਤ ਮਨੀ, ਸੁਖਤਾਰ ਸੁੱਖਾ ਅਤੇ ਸ਼ਰਨ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here