ਸੜਕ ਹਾਦਸੇ ਵਿਚ ਤਿੰਨ ਦੀ ਮੌਤ ਇਕ ਗੰਭੀਰ ਫੱਟੜ

0
33
Road Accident

ਮਾਨਸਾ, 27 ਜਨਵਰੀ 2026 : ਜਿ਼ਲਾ ਮਾਨਸਾ (Mansa District) ਦੇ ਪਿੰਡ ਖਿਆਲਾਕਲਾਂ ਵਿਖੇ ਵਾਪਰੇ ਸੜਕ ਹਾਦਸੇ (Road accidents) ਵਿਚ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ ।

ਕਿਵੇਂ ਵਾਪਰਿਆ ਹਾਦਸਾ

ਮਾਨਸਾ ਵਿਖੇ ਜੋ ਸੜਕੀ ਹਾਦਸਾ ਵਾਪਰਨ ਨਾਲ ਤਿੰਨ ਦੀ ਮੌਤ (Three dead) ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਇਹ ਹਾਦਸਾ ਦੋ ਸਵਿਫਟ ਕਾਰਾਂ ਦੇ ਆਹਮੋ-ਸਾਹਮਣੇ ਟਕਰਾ ਜਾਣ ਕਾਰਨ ਵਾਪਰਿਆ ਹੈ । ਹਾਦਸੇ ਵਿਚ ਜ਼ਖ਼ਮੀ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਤੇ ਉਸਨੂੰ ਇਲਾਜਜ ਲਈ ਉਚ ਕੇਂਦਰ ਵਿਖੇ ਰੈਫਰ ਕੀਤਾ ਗਿਆ ਹੈ ।

ਮਰਨ ਵਾਲਿਆਂ ਵਿਚ ਕੌਣ ਕੌਣ ਹੈ ਸ਼ਾਮਲ

ਕਾਰਾਂ ਦੇ ਆਪਸੀ ਟਕਰਾਓ ਕਾਰਨ ਵਾਪਰੇ ਸੜਕ ਹਾਦਸੇ ਵਿਚ ਜੋ ਪਤੀ ਪਤਨੀ ਸਮੇਤ ਇਕ ਹੋਰ ਵਿਅਕਤੀ ਮਾਰਿਆ ਗਿਆ ਹੈ ਵਿਚ ਐਸ. ਐਮ. ਓ. ਗੁਰਮੀਤ ਗੁਰਮੇਲ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕਾਂ ਦੀ ਪਛਾਣ ਉਪਕਾਰ ਸਿੰਘ ਅਤੇ ਉਸਦੀ ਪਤਨੀ ਸੁਪਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਰਤੀਆ ਫਤਿਹਾਬਾਦ (ਹਰਿਆਣਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜਾਨ ਗੁਆਉਣ ਵਾਲਾ ਤੀਜਾ ਵਿਅਕਤੀ ਖਿਆਲਾ ਪਿੰਡ ਦਾ ਰਹਿਣ ਵਾਲਾ ਬਲਕਾਰ ਸਿੰਘ ਹੈ ।

ਜ਼ਖ਼ਮੀ ਵਿਅਕਤੀ ਹੈ ਧਲੇਵਾ ਦਾ ਵਸਨੀਕ

ਜਿਸ ਵਿਅਕਤੀ ਦੀ ਹਾਲਤ ਹਾਦਸੇ ਵਿਚ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਧਲੇਵਾ ਦਾ ਰਹਿਣ ਵਾਲਾ ਅਮਨਪ੍ਰੀਤ ਸਿੰਘ ਹੈ ਅਤੇ ਹਾਦਸੇ ‘ਚ ਗੰਭੀਰ ਜ਼ਖਮੀ (Seriously injured) ਹੋਣ ਕਾਰਨ ਉਸਨੂੰ ਵਧੀਆ ਇਲਾਜ ਲਈ ਬਾਹਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ । ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਸਥਾਨਕ ਪੁਲਸ ਸਟੇਸ਼ਨ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਪੁਲਿਸ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।

Read More : ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ

LEAVE A REPLY

Please enter your comment!
Please enter your name here