ਗੰਗਾ ਨਦੀ ’ਚ ਕਿਸ਼ਤੀ ਪਲਟੀ, ਤਿੰਨ ਦੀ ਮੌ.ਤ || Latest News

0
28

ਗੰਗਾ ਨਦੀ ’ਚ ਕਿਸ਼ਤੀ ਪਲਟੀ, ਤਿੰਨ ਦੀ ਮੌ.ਤ

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਇਕ ਕਿਸ਼ਤੀ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਸਮੇਂ ਕਿਸ਼ਤੀ ’ਤੇ 17-18 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿਤੀ।

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਗੰਗਾ ਨਦੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ। ਗੋਲਾਘਾਟ ਤੋਂ ਝਾਰਖੰਡ ਦੇ ਸਾਕਰੀ ਗਲੀ ਵੱਲ ਜਾ ਰਹੀ ਇਕ ਕਿਸ਼ਤੀ ਨਦੀ ਵਿਚਕਾਰ ਪਲਟ ਗਈ। ਕਿਸ਼ਤੀ ’ਤੇ ਲਗਭਗ 18 ਲੋਕ ਸਵਾਰ ਸਨ। ਇਸ ਹਾਦਸੇ ਵਿਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਚਾਰ ਹੋਰ ਅਜੇ ਵੀ ਲਾਪਤਾ ਹਨ।

ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਸਵੇਰੇ ਲਗਭਗ 8.30 ਵਜੇ, ਡੰਗੀ ਕਿਸ਼ਤੀ ਗੋਲਾਘਾਟ ਤੋਂ ਸਾਕਰੀ ਗਲੀ ਲਈ ਰਵਾਨਾ ਹੋਈ। ਜਿਵੇਂ ਹੀ ਕਿਸ਼ਤੀ ਨਦੀ ਵਿਚਕਾਰ ਪਹੁੰਚੀ, ਇਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਹਾਦਸੇ ਤੋਂ ਬਾਅਦ ਯਾਤਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਲੋਕ ਤੈਰ ਕੇ ਕਿਨਾਰੇ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ, ਪਰ ਬਹੁਤ ਸਾਰੇ ਯਾਤਰੀ ਡੁੱਬ ਗਏ।

ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਮਨੂ ਭਾਕਰ ਨੂੰ ਲੱਗਿਆ ਵੱਡਾ ਸਦਮਾ || Today News

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਏ। ਬਚਾਅ ਕਾਰਜਾਂ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਇਕ ਬੱਚੇ ਦੀ ਲਾਸ਼ ਵੀ ਸ਼ਾਮਲ ਹੈ। ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਮੁੱਢਲੇ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਚਾਰ ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸ਼ਤੀ ’ਤੇ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ, ਜਿਸ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਘਟਨਾ ਨੇ ਕਿਸ਼ਤੀਆਂ ਦੀ ਸੁਰੱਖਿਆ ਤੇ ਓਵਰਲੋਡਿੰਗ ਦੀਆਂ ਸਮੱਸਿਆਵਾਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬੀਡੀਓ ਦੁਰਗੇਸ਼ ਕੁਮਾਰ, ਸੀਓ ਸਨੇਹਾ ਕੁਮਾਰੀ ਅਤੇ ਥਾਣਾ ਇੰਚਾਰਜ ਕੁੰਦਨ ਕੁਮਾਰ ਘਟਨਾ ਵਾਲੀ ਥਾਂ ’ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਕਿਸ਼ਤੀ ’ਤੇ ਕੁੱਲ 18 ਲੋਕ ਸਵਾਰ

ਸਟੇਸ਼ਨ ਹਾਊਸ ਅਫ਼ਸਰ ਕੁੰਦਨ ਕੁਮਾਰ ਨੇ ਕਿਹਾ, ‘ਕਿਸ਼ਤੀ ’ਤੇ ਕੁੱਲ 18 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 11 ਲੋਕ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਆਏ। ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਬਾਕੀ ਚਾਰ ਲੋਕਾਂ ਦੀ ਭਾਲ ਜਾਰੀ ਹੈ।’

LEAVE A REPLY

Please enter your comment!
Please enter your name here