ਅਦਾਕਾਰ ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਰਾਏਪੁਰ ਤੋਂ ਗ੍ਰਿਫਤਾਰ
ਸ਼ਾਹਰੁਖ ਖਾਨ ਨੂੰ 5 ਨਵੰਬਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਭਿਨੇਤਾ ਦੀ ਟੀਮ ਨੇ ਧਮਕੀ ਦੇਣ ਵਾਲੇ ਖਿਲਾਫ ਬਾਂਦਰਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਸੀ। ਜਿਸ ਨੰਬਰ ਤੋਂ ਉਸ ਨੂੰ ਧਮਕੀ ਦਿੱਤੀ ਗਈ ਸੀ, ਉਹ ਰਾਏਪੁਰ ਦੇ ਰਹਿਣ ਵਾਲੇ ਵਕੀਲ ਫੈਜ਼ਾਨ ਖਾਨ ਦੇ ਨਾਂ ‘ਤੇ ਦਰਜ ਸੀ।
ਇਹ ਵੀ ਪੜ੍ਹੋ- ਜੰਗਲਾਤ ਵਿਭਾਗ ਨੇ ਕਾਰਜਕਾਰੀ ਕੌਂਸਲ ਦੀ ਬੁਲਾਈ ਮੀਟਿੰਗ, ਹੋ ਸਕਦੇ ਹਨ 6 ਈਕੋ ਟੂਰਿਜ਼ਮ ਸਾਈਟਸ ਅਲਾਟ
ਰਿਪੋਰਟ ਮੁਤਾਬਕ ਮੰਗਲਵਾਰ ਸਵੇਰੇ ਮੁੰਬਈ ਪੁਲਿਸ ਦੇ ਸੀਐਸਪੀ ਅਜੈ ਸਿੰਘ ਅਤੇ ਉਨ੍ਹਾਂ ਦੀ ਟੀਮ ਟਰਾਂਜ਼ਿਟ ਰਿਮਾਂਡ ਲੈ ਕੇ ਰਾਏਪੁਰ ਪਹੁੰਚੀ। ਇੱਥੇ ਫੈਜ਼ਾਨ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
‘ਆਜਤਕ’ ਦੀਆਂ ਰਿਪੋਰਟਾਂ ਮੁਤਾਬਕ ਧਮਕੀ ਮਿਲਣ ਤੋਂ ਕੁਝ ਦਿਨ ਬਾਅਦ ਪੁਲਸ ਫੈਜ਼ਾਨ ਖਾਨ ਕੋਲ ਪਹੁੰਚ ਗਈ ਸੀ, ਹਾਲਾਂਕਿ ਉਸ ਨੇ ਕਿਹਾ ਸੀ ਕਿ ਉਹ 14 ਨਵੰਬਰ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਮੁੰਬਈ ਆਵੇਗਾ। ਫੈਜ਼ਾਨ ਨੇ ਸ਼ੁਰੂਆਤੀ ਬਿਆਨ ‘ਚ ਦੱਸਿਆ ਸੀ ਕਿ ਸ਼ਾਹਰੁਖ ਨੂੰ ਜਿਸ ਨੰਬਰ ਤੋਂ ਧਮਕੀ ਦਿੱਤੀ ਗਈ ਸੀ, ਉਹ ਉਸ ਦਾ ਸੀ, ਹਾਲਾਂਕਿ ਧਮਕੀ ਤੋਂ 3-4 ਦਿਨ ਪਹਿਲਾਂ 2 ਨਵੰਬਰ ਨੂੰ ਉਸ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ।
ਪਰਿਵਾਰ ਦਾ ਦਾਅਵਾ- ਫੈਜ਼ਾਨ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ
ਫੈਜ਼ਾਨ ਖਾਨ ਦੇ ਪਰਿਵਾਰ ਦਾ ਦਾਅਵਾ ਹੈ ਕਿ ਮੁੰਬਈ ਪੁਲਸ ਉਨ੍ਹਾਂ ਤੱਕ ਪਹੁੰਚ ਚੁੱਕੀ ਸੀ ਪਰ ਫੈਜ਼ਾਨ ਖਾਨ ਨੇ 14 ਨਵੰਬਰ ਨੂੰ ਬਾਂਦਰਾ ਪੁਲਸ ਸਟੇਸ਼ਨ ਨੂੰ ਆਪਣਾ ਬਿਆਨ ਦਰਜ ਕਰਵਾਉਣ ਦੀ ਅਪੀਲ ਕੀਤੀ ਸੀ। ਪਰਿਵਾਰ ਮੁਤਾਬਕ ਫੈਜ਼ਾਨ ਨੂੰ ਪਿਛਲੇ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਉਸ ਨੇ ਮੁੰਬਈ ਪੁਲਸ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ ਖੁਦ ਮੁੰਬਈ ਆਉਣ ਦੀ ਬਜਾਏ ਆਡੀਓ-ਵੀਡੀਓ ਰਾਹੀਂ ਉਸ ਦੇ ਸਾਹਮਣੇ ਪੇਸ਼ ਹੋਣ। ਹਾਲਾਂਕਿ ਹੁਣ ਮੁੰਬਈ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਧਮਕੀ ਚ ਕਿਹਾ-
ਡੀਸੀਪੀ ਮੁਤਾਬਕ ਬਾਂਦਰਾ ਥਾਣੇ ਵਿੱਚ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ। ਇਸ ‘ਚ ਕਾਲਰ ਨੇ ਧਮਕੀ ਦਿੰਦੇ ਹੋਏ ਕਿਹਾ, ਮੈਂ ਬੈਂਡ ਸਟੈਂਡ ਦੇ ਸ਼ਾਹਰੁਖ ਨੂੰ ਮਾਰ ਦੇਵਾਂਗਾ। ਜੇਕਰ ਮੈਨੂੰ 50 ਲੱਖ ਨਹੀਂ ਦਿੱਤੇ ਗਏ ਤਾਂ ਮੈਂ ਸ਼ਾਹਰੁਖ ਖਾਨ ਨੂੰ ਮਾਰ ਦੇਵਾਂਗਾ। ਜਦੋਂ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਗਿਆ ਤਾਂ ਜਵਾਬ ਸੀ – ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰਾ ਨਾਮ ਹਿੰਦੁਸਤਾਨੀ ਹੈ।
ਧਮਕੀ ਭਰੇ ਕਾਲ ਸਬੰਧੀ ਕਰੀਬ 2 ਘੰਟੇ ਪੁੱਛਗਿੱਛ ਕੀਤੀ
ਸ਼ਿਕਾਇਤ ਮਿਲਣ ਤੋਂ ਬਾਅਦ ਮੁੰਬਈ ਤੋਂ ਤਿੰਨ ਪੁਲਿਸ ਅਧਿਕਾਰੀ ਰਾਏਪੁਰ ਪਹੁੰਚੇ। ਬੁੱਧਵਾਰ ਰਾਤ ਉਹ ਰਾਏਪੁਰ ਦੇ ਇੱਕ ਹੋਟਲ ਵਿੱਚ ਰੁਕੇ ਸਨ। ਅੱਜ ਸਵੇਰੇ ਉਹ ਪੰਡੋਰੀ ਇਲਾਕੇ ਵਿੱਚ ਮੋਬਾਈਲ ਸਿਮ ਦੀ ਲੋਕੇਸ਼ਨ ਚੈੱਕ ਕਰਨ ਮਗਰੋਂ ਫੈਜ਼ਾਨ ਦੇ ਘਰ ਗਏ। ਧਮਕੀ ਭਰੇ ਕਾਲ ਸਬੰਧੀ ਕਰੀਬ 2 ਘੰਟੇ ਪੁੱਛਗਿੱਛ ਕੀਤੀ।