ਚੱਲਦੇ ਮੈਚ ‘ਚ ਸਕਿਓਰਿਟੀ ਤੋੜ ਧੋਨੀ ਕੋਲ ਪਹੁੰਚਿਆ ਇਹ ਅਨਜਾਣ ਵਿਅਕਤੀ || Today news
ਬੀਤੇ ਦਿਨੀਂ ਗੁਜਰਾਤ ਟਾਇਟਨਸ ਤੇ ਚੇਨਈ ਸੁਪਰ ਕਿੰਗਸ ਵਿਚਾਲੇ IPL ਦਾ ਮੈਚ ਹੋਇਆ ਸੀ ਜਿਸ ਵਿੱਚ ਗੁਜਰਾਤ ਟਾਇਟਨਸ ਨੇ ਚੇਨਈ ਸੁਪਰ ਕਿੰਗਸ ਨੂੰ 35 ਦੌੜਾਂ ਤੋਂ ਹਰਾ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ ਤੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਗਿਆ। ਇਸਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ | ਮਹਿੰਦਰ ਸਿੰਘ ਧੋਨੀ ਕੋਲ ਪਹੁੰਚ ਕੇ ਇਸ ਫੈਨ ਨੇ ਉਸ ਦੇ ਪੈਰ ਛੂਹੇ ਜਿਸ ਦੀ ਵਜ੍ਹਾ ਤੋਂ ਕੁਝ ਦੇਰ ਲਈ ਮੈਚ ਵੀ ਰੁਕ ਗਿਆ। ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਉਸ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਲੈ ਗਏ ।
ਅਚਾਨਕ ਤੋਂ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਆ ਵੜਿਆ
ਮੈਚ ਦੌਰਾਨ ਚੇਨਈ ਸੁਪਰ ਕਿੰਗਸ ਦੀ ਪਾਰੀ ਦੇ ਆਖਰੀ ਓਵਰ ਵਿਚ ਮਹਿੰਦਰ ਸਿੰਘ ਧੋਨੀ ਤੇ ਸ਼ਾਰਦੁਲ ਠਾਕੁਰ ਬੱਲੇਬਾਜ਼ੀ ਲਈ ਕ੍ਰੀਜ਼ ‘ਤੇ ਮੌਜੂਦ ਸਨ। ਰਾਸ਼ਿਦ ਖਾਨ ਇਹ ਆਖਰੀ ਓਵਰ ਸੁੱਟ ਰਹੇ ਸਨ। ਇਸ ਓਵਰ ਵਿਚ ਰਾਸ਼ਿਦ ਖਾਨ ਦੀ ਪਹਿਲੀਆਂ ਦੋ ਗੇਂਦਾਂ ‘ਤੇ ਧੋਨੀ ਨੇ ਲਗਾਤਾਰ ਦੋ ਛੱਕੇ ਲਗਾਏ। ਰਾਸ਼ਿਦ ਖਾਨ ਦੀ ਅਗਲੀ ਗੇਂਦ ‘ਤੇ ਧੋਨੀ ਖਿਲਾਫ LBW ਦੀ ਅਪੀਲ ਹੋਈ ਜਿਸ ਨੂੰ ਅੰਪਾਇਰ ਵੱਲੋਂ ਨਕਾਰ ਦਿੱਤਾ ਗਿਆ । ਇਸ ਦੇ ਬਾਅਦ ਗੁਜਰਾਤ ਟਾਇਟਨਸ ਨੇ ਰਿਵਿਊ ਲਿਆ ਪਰ ਰਿਪਲੇਅ ਵਿਚ ਸਾਫ ਹੋ ਗਿਆ ਕਿ ਧੋਨੀ ਨਾਟ ਆਊਟ ਸਨ। ਇਸੇ ਦੇ ਵਿਚਕਾਰ ਅਚਾਨਕ ਤੋਂ ਇਕ ਸ਼ਖਸ ਸਕਿਓਰਿਟੀ ਤੋੜ ਕੇ ਮੈਦਾਨ ਵਿਚ ਵੜ ਗਿਆ।
ਇਹ ਵੀ ਪੜ੍ਹੋ :ਬਾਰਾਤ ਲੈ ਕੇ ਜਾ ਰਹੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ , ਲਾੜੇ ਸਣੇ 4 ਦੀ ਹੋਈ ਮੌ.ਤ
ਜਿਵੇਂ ਹੀ ਫੈਨ ਧੋਨੀ ਕੋਲ ਪਹੁੰਚਿਆ ਤਾਂ ਮਾਹੀ ਵੀ ਉੁਸ ਤੋਂ ਦੂਰ ਭੱਜ ਕੇ ਥੋੜ੍ਹੀ ਮਸਤੀ ਕਰਦੇ ਹੋਏ ਨਜ਼ਰ ਆਏ । ਆਖਿਰ ਵਿਚ ਉਹ ਫੈਨ ਧੋਨੀ ਦੇ ਪੈਰਾਂ ਵਿਚ ਆਪਣਾ ਸਿਰ ਝੁਕਾ ਲੈਂਦਾ ਹੈ। ਇਸ ਦੇ ਬਾਅਦ ਸਕਿਓਰਿਟੀ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਲੈ ਕੇ ਚਲੇ ਗਏ ।