ਗਾਇਕੀ ਛੱਡ ਫੁੱਲ ਗੋਭੀ ਵੇਚਣ ਲੱਗੀ ਇਹ ਪੰਜਾਬੀ ਗਾਇਕਾ? ਵੀਡੀਓ ਦੇਖ ਫੈਨਜ਼ ਹੋਏ ਹੈਰਾਨ || Entertainment News || Pollywood News

0
10
This Punjabi singer left singing and started selling cauliflower? Fans were surprised to see the video

ਗਾਇਕੀ ਛੱਡ ਫੁੱਲ ਗੋਭੀ ਵੇਚਣ ਲੱਗੀ ਇਹ ਪੰਜਾਬੀ ਗਾਇਕਾ? ਵੀਡੀਓ ਦੇਖ ਫੈਨਜ਼ ਹੋਏ ਹੈਰਾਨ

ਪੰਜਾਬੀ ਗਾਇਕਾ ਕੌਰ ਬੀ ਅੱਜ ਕਿਸੇ ਪਹਿਚਾਣ ਦੀ ਮੋਹਤਾਜ਼ ਨਹੀਂ ਹੈ | ਉਹਨਾਂ ਨੂੰ ‘ਫੁਲਕਾਰੀ’ ਗੀਤ ਨਾਲ ਪਹਿਚਾਣ ਮਿਲੀ ਸੀ ਤੇ ਅੱਜ ਉਹਨਾਂ ਦੇ ਗੀਤਾਂ ਨੂੰ ਫੈਨਜ਼ ਦੇ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ | ਗਾਇਕਾ ਆਏ ਦਿਨ ਆਪਣੀਆਂ ਵੀਡੀਓਜ਼ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਸੜਕ ਕਿਨਾਰੇ ਗੋਭੀ ਤੋਲਦੀ ਨਜ਼ਰੀ ਪੈ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ, ‘ਜੋ ਦਿਲ ਕਹੇ ਕਰੋ ਅਤੇ ਖੁਸ਼ ਰਹੋ।’

ਲੋਕ ਦੇ ਰਹੇ ਪ੍ਰਤੀਕਿਰਿਆ

ਹੁਣ ਇਸ ਵੀਡੀਓ ਉਤੇ ਫੈਨਜ਼ ਤਰ੍ਹਾਂ -ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, ‘ਇੱਦਾਂ ਦੀਆਂ ਕੁੜੀਆਂ ਸਬਜ਼ੀ ਵੇਚਣ ਬੈਠ ਜਾਇਆ ਕਰਨ ਤਾਂ 2 ਘੰਟੇ ਨਹੀਂ ਲੱਗਣੇ ਸਾਰੀ ਸਬਜ਼ੀ ਵਿਕ ਜਾਇਆ ਕਰਨੀ ਹੈ।’ ਇੱਕ ਹੋਰ ਨੇ ਲਿਖਿਆ, ‘ਜੇ ਕੌਰ ਬੀ ਸਬਜ਼ੀ ਵੇਚਣ ਲੱਗ ਗਈ ਪੂਰਾ ਇੰਡੀਆ ਤੇਰੇ ਤੋਂ ਸਬਜ਼ੀ ਲੈਣ ਆਊ।’ ਇੱਕ ਹੋਰ ਨੇ ਗਾਇਕਾ ਦੀ ਤਾਰੀਫ਼ ਕਰਦੇ ਹੋਏ ਲਿਖਿਆ, ‘ਕੌਰ ਬੀ ਮੈਮ ਤੁਹਾਨੂੰ ਤੁਹਾਡੀ ਸਾਦਗੀ ਹੀ ਸਭ ਤੋਂ ਅਲੱਗ ਬਣਾਉਂਦੀ ਹੈ।’ ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਇਸ ਵੀਡੀਓ ਉਤੇ ਕਾਫੀ ਫਨੀ ਕੁਮੈਂਟ ਕੀਤੇ ਹਨ।

ਇਹ ਵੀ ਪੜ੍ਹੋ : ਬਿੱਗ ਬੌਸ 18 ਦੇ ਸੈੱਟ ਤੋਂ ਬਿਨਾਂ ਸ਼ੂਟਿੰਗ ਕੀਤੇ ਹੀ ਕਿਉਂ ਵਾਪਸ ਚਲੇ ਗਏ ਅਕਸ਼ੈ ਕੁਮਾਰ ?

ਵੀਡੀਓ ਗਾਇਕਾ ਨੇ ਰਸਤੇ ਵਿੱਚ ਜਾਂਦੇ ਹੋਏ ਅਚਾਨਕ ਬਣਾਈ

ਉੱਥੇ ਹੀ ਜੇਕਰ ਵੀਡੀਓ ਬਾਰੇ ਗੱਲ ਕਰੀਏ ਤਾਂ ਇਹ ਵੀਡੀਓ ਗਾਇਕਾ ਨੇ ਰਸਤੇ ਵਿੱਚ ਜਾਂਦੇ ਹੋਏ ਅਚਾਨਕ ਬਣਾਈ ਹੈ, ਇਸ ਵੀਡੀਓ ਵਿੱਚ ਗਾਇਕਾ ਸੜਕ ਕਿਨਾਰੇ ਬੈਠੇ ਸਬਜ਼ੀ ਵਾਲੇ ਤੋਂ ਗੋਭੀ ਦਾ ਰੇਟ ਪੁੱਛਦੀ ਹੈ ਅਤੇ ਖੁਦ ਹੀ ਗੋਭੀ ਤੋਲਣ ਲੱਗ ਜਾਂਦੀ ਹੈ। ਇਸ ਦੌਰਾਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਬਜ਼ੀ ਵਾਲਾ ਆਦਮੀ ਗਾਇਕਾ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਰੀ ਗੋਭੀ ਇੱਕਠੀ ਲੈ ਕੇ ਜਾਵੋਗੇ ਤਾਂ ਅਸੀਂ ਘੱਟ ਰੇਟ ਲਵਾਂਗੇ, ਇਸ ਦੌਰਾਨ ਗਾਇਕਾ ਕਹਿੰਦੀ ਹੈ ਕਿ ਘੱਟ ਕਿਉਂ ਲਗਾਉਣੀ ਹੈ, ਇਹ ਤੁਹਾਡੀ ਮਿਹਨਤ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਗਾਇਕਾ ਨੇ ਸਿਰਫ਼ ਮਸਤੀ ਲਈ ਬਣਾਈ ਹੈ।

ਇਸ ਦੌਰਾਨ ਜੇਕਰ ਗਾਇਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕੌਰ ਬੀ ਇਸ ਸਮੇਂ ਆਪਣੇ ਕਈ ਗੀਤਾਂ ਨਾਲ ਲਗਾਤਾਰ ਚਰਚਾ ਬਟੋਰ ਰਹੀ ਹੈ, ਇਸ ਤੋਂ ਇਲਾਵਾ ਗਾਇਕਾ ਆਏ ਦਿਨ ਸੋਸ਼ਲ ਮੀਡੀਆ ਉਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਗਾਇਕਾ ਨੂੰ ਇੰਸਟਾਗ੍ਰਾਮ ਉਤੇ 4.2 ਮਿਲੀਅਨ ਲੋਕ ਪਸੰਦ ਕਰਦੇ ਹਨ।

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here