ਡੇਰਾ ਸਿਰਸਾ ਜਾ ਰਹੀ ਬੱਸ ਨਾਲ ਵਾਪਰਿਆ ਇਹ ਭਾਣਾ || Punjab News || Punjab news channel live
ਦੇਸ਼ ਭਰ ਦੇ ਵਿੱਚ ਰੋਜ਼ ਹੀ ਸੜਕ ਹਾਦਸੇ ਦੇਖਣ ਤੇ ਸੁਣਨ ਨੂੰ ਮਿਲਦੇ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ | ਜਿੱਥੇ ਕਿ ਬਰਨਾਲਾ ਵਿੱਚ ਸੋਮਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਬਰਨਾਲਾ ਤੋਂ ਡੇਰਾ ਸਿਰਸਾ ਜਾਣ ਵਾਲੀ ਬੱਸ ਨਾਲ ਵਾਪਰਿਆ ਜੋ ਕਿ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ‘ਤੇ ਬਣੇ ਇੱਕ ਗੇਟ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੇਟ ਕੁਝ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤਾਂ ਜੋ ਅਨਾਜ ਮੰਡੀ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਿਆ ਜਾ ਸਕੇ |
ਗੇਟ ਦੀ ਉਚਾਈ ਰੱਖੀ ਗਈ ਘੱਟ
ਇਸ ਗੇਟ ਦੀ ਉਚਾਈ ਘੱਟ ਰੱਖੀ ਗਈ ਸੀ ਤਾਂ ਜੋ ਇਥੋਂ ਸਿਰਫ਼ ਟੈਕਸੀ ਅਤੇ ਮੋਟਰਸਾਈਕਲ ਆਦਿ ਹੀ ਲੰਘ ਸਕਣ। ਇਸ ਹਾਦਸੇ ਦੌਰਾਨ ਬੱਸ ਦੇ ਚਾਰੇ ਪਾਸੇ ਦੇ ਸ਼ੀਸ਼ੇ ਟੁੱਟ ਗਏ। ਜ਼ਖਮੀ ਸਵਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਚਾਲਕ ਨੂੰ ਰੋਕਿਆ ਸੀ ਕਿ ਬੱਸ ਇਥੋਂ ਨਹੀਂ ਜਾ ਸਕਦੀ ਪਰ ਫਿਰ ਵੀ ਉਸ ਨੇ ਲਾਪਰਵਾਹੀ ਵਰਤੀ ਜਿਸ ਕਾਰਨ ਕਰੀਬ 15 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਸ ਡ੍ਰਾਈਵਰ ਦੀ ਗਲਤੀ ਨਾਲ ਵਾਪਰਿਆ ਇਹ ਹਾਦਸਾ
ਇਸ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਲਿਆਉਣ ਵਾਲੇ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹ ਐਂਬੂਲੈਂਸ ਰਾਹੀਂ 15-20 ਜ਼ਖਮੀਆਂ ਨੂੰ ਹਸਪਤਾਲ ਲਿਆਇਆ ਹੈ। ਉਸਨੇ ਕਿਹਾ ਕਿ ਹਾਦਸੇ ਤੋਂ ਪਤਾ ਲੱਗ ਰਿਹਾ ਹੈ ਕਿ ਬੱਸ ਡ੍ਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ।