ਇਸ ਨਾਮੀ ਅਦਾਕਾਰ ਨੇ 35 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ || Entertainment news

0
40
This famous actor said goodbye to the world at the age of 35

ਇਸ ਨਾਮੀ ਅਦਾਕਾਰ ਨੇ 35 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਕ੍ਰਾਈਮ ਪੈਟ੍ਰੋਲ ਵਰਗੇ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਨਿਤਿਨ ਚੌਹਾਨ ਨੇ 35 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਖੁਦਖੁਸ਼ੀ ਕਰ ਲਈ ਹੈ | ਇਹ ਜਾਣਕਾਰੀ ਨਿਤਿਨ ਦੇ ਸਾਬਕਾ ਕੋ-ਸਟਾਰ ਨੇ ਇਕ ਪੋਸਟ ਰਾਹੀਂ ਦਿੱਤੀ ਹੈ। ਰਿਐਲਿਟੀ ਸ਼ੋਅ ਦਾਦਾਗਿਰੀ 2 ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਸਿਰਫ਼ 35 ਸਾਲਾਂ ਦਾ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ ਦਾਦਾਗਿਰੀ 2 ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ ਹੈ ।

ਕਿਹੜੇ ਟੀਵੀ ਸੀਰੀਅਲਾਂ ‘ਚ ਕਰ ਚੁੱਕੇ ਨੇ ਕੰਮ ?

ਅਭਿਨੇਤਾ ਨਿਤਿਨ ਯੂਪੀ ਦੇ ਅਲੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਰਿਐਲਿਟੀ ਸ਼ੋਅ ‘ਦਾਦਗਿਰੀ 2’ ਜਿੱਤ ਕੇ ਆਪਣੀ ਇੱਕ ਅਲੱਗ ਹੀ ਪਹਿਚਾਣ ਬਣਾਈ ਸੀ | ਇਸ ਤੋਂ ਇਲਾਵਾ ਉਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਸੀ। ਨਿਤਿਨ ‘ਜ਼ਿੰਦਗੀ ਡਾਟ ਕਾਮ’, ‘ਕ੍ਰਾਈਮ ਪੈਟਰੋਲ’ ਅਤੇ ‘ਫ੍ਰੈਂਡਜ਼’ ਵਰਗੇ ਟੀਵੀ ਸ਼ੋਅਜ਼ ‘ਚ ਵੀ ਕੰਮ ਕਰ ਚੁੱਕੇ ਹਨ ਅਤੇ ‘ਕ੍ਰਾਈਮ ਪੈਟਰੋਲ’ ਤੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।

ਇਹ ਵੀ ਪੜ੍ਹੋ : ਨਾਨਕੇ ਘਰ ਆਈ ਢਾਈ ਸਾਲਾ ਮਾਸੂਮ ਆਪਣੇ ਪਿਤਾ ਸਣੇ ਟਰੱਕ ਦੇ ਟਾਇਰਾਂ ਹੇਠ ਆਈ

ਆਖਰੀ ਵਾਰ ‘ਤੇਰਾ ਯਾਰ ਹੂੰ ਮੈਂ’ ਸ਼ੋਅ ਵਿੱਚ ਦੇਖਿਆ ਗਿਆ

ਨਿਤਿਨ ਨੂੰ ਆਖਰੀ ਵਾਰ 2022 ਵਿੱਚ ਸਬ ਟੀਵੀ ਦੇ ‘ਤੇਰਾ ਯਾਰ ਹੂੰ ਮੈਂ’ ਸ਼ੋਅ ਵਿੱਚ ਦੇਖਿਆ ਗਿਆ ਸੀ। ਇਸ ਟੀਵੀ ਸੀਰੀਅਲ ਦੇ ਉਸ ਦੇ ਸਹਿ-ਕਲਾਕਾਰ ਸੁਦੀਪ ਸਾਹਿਰ ਅਤੇ ਸਯੰਤਾਨੀ ਘੋਸ਼ ਨੇ ਉਸ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ, ਪਰ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਉਸ ਦੀ ਇੱਕ ਸਾਬਕਾ ਸਹਿ-ਅਦਾਕਾਰਾ ਵਿਭੂਤੀ ਠਾਕੁਰ ਦੀ ਪੋਸਟ ਦੇ ਅਨੁਸਾਰ, ਨਿਤਿਨ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਪਿਤਾ ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮੁੰਬਈ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਲਾਸ਼ ਨੂੰ ਵਾਪਸ ਅਲੀਗੜ੍ਹ ਲੈ ਕੇ ਜਾਣਗੇ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here