ਇਰਾਨੀ ਕੱਪ ਮੈਚ ‘ਚ ਇਸ ਕ੍ਰਿਕਟਰ ਦੀ ਸਿਹਤ ਵਿਗੜੀ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਇਰਾਨੀ ਕੱਪ ਮੈਚ ਦੌਰਾਨ ਬੀਮਾਰ ਹੋ ਗਏ ਹਨ। ਉਸ ਨੂੰ ਬੁੱਧਵਾਰ ਰਾਤ ਨੂੰ ਤੇਜ਼ ਬੁਖਾਰ ਹੋ ਗਿਆ। ਜਿਸ ਤੋਂ ਬਾਅਦ ਸ਼ਾਰਦੁਲ ਨੂੰ ਮੇਦਾਂਤਾ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਵਿੱਚ ਉਸ ਦਾ ਮਲੇਰੀਆ ਅਤੇ ਡੇਂਗੂ ਦਾ ਟੈਸਟ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਪਾਰਟੀ ਦਾ ਵੱਡਾ ਫੈਸਲਾ, ਸੁੱਚਾ ਸਿੰਘ ਲੰਗਾਹ ਦੀ ਹੋਈ ਵਾਪਸੀ
ਸ਼ਾਰਦੁਲ ਬੁੱਧਵਾਰ ਨੂੰ ਏਕਾਨਾ ਸਟੇਡੀਅਮ ‘ਚ ਮੁੰਬਈ ਲਈ ਬੱਲੇਬਾਜ਼ੀ ਕਰਨ ਆਏ ਸਨ। ਉਸ ਨੇ 59 ਗੇਂਦਾਂ ‘ਤੇ 4 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਉਸ ਨੇ ਸਰਫਰਾਜ਼ ਖਾਨ ਨਾਲ 9ਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਮਲੇਰੀਆ ਅਤੇ ਡੇਂਗੂ ਦਾ ਹੋਇਆ ਟੈਸਟ
ਜਾਣਕਾਰੀ ਮੁਤਾਬਕ ਸ਼ਾਰਦੂਲ ਨੂੰ ਸਾਰਾ ਦਿਨ ਠੀਕ ਨਹੀਂ ਸੀ, ਉਸ ਨੂੰ ਤੇਜ਼ ਬੁਖਾਰ ਸੀ। ਇਸ ਕਾਰਨ ਉਹ ਦੇਰ ਨਾਲ ਬੱਲੇਬਾਜ਼ੀ ਲਈ ਬਾਹਰ ਆਇਆ। ਉਸ ਨੇ 2 ਘੰਟੇ ਬੱਲੇਬਾਜ਼ੀ ਕੀਤੀ। ਇਸ ਦੌਰਾਨ ਉਸ ਨੇ ਦੋ ਬ੍ਰੇਕ ਲਏ। ਰਾਤ ਨੂੰ ਉਸਦੀ ਸਿਹਤ ਵਿਗੜ ਗਈ।