ਕਾਂਗਰਸ ਦੇ ਇਸ ਪ੍ਰਧਾਨ ਨੂੰ ਬਿਨਾਂ ਪਰਮਿਸ਼ਨ ਤੋਂ ਰੈਲੀ ਕੱਢਣੀ ਪਈ ਮਹਿੰਗੀ
ਬਿਨਾਂ ਪਰਮਿਸ਼ਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਰੈਲੀ ਕੱਢਣ ਦੇ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਉਪ ਪ੍ਰਧਾਨ ਸੁਭਰਾਨ ਖਾਨ ਅਤੇ ਰਾਸ਼ਟਰੀ ਸੰਯੋਜਕ ਕਾਂਗਰਸ ਕਮੇਟੀ ਮੁਹੰਮਦ ਗੁਲਾਬ ਦੇ ਖਿਲਾਫ ਆਈਪੀਸੀ ਦੀ ਧਾਰਾ 188 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ l
ਜਾਣਕਾਰੀ ਦਿੰਦਿਆਂ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਮੱਕੜ ਕਲੋਨੀ ਗਿਆਸਪੁਰਾ ਮੌਜੂਦ ਸੀ l ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਸੁਭਰਾਨ ਖਾਨ ਅਤੇ ਮੁਹੰਮਦ ਗੁਲਾਬ ਰੈਲੀ ਕੱਢ ਰਹੇ ਹਨ l ਪੁਲਿਸ ਨੂੰ ਸੂਚਨਾ ਮਿਲੀ ਕਿ ਰੈਲੀ ਬਿਨਾਂ ਪਰਮਿਸ਼ਨ ਤੋਂ ਕੱਢੀ ਜਾ ਰਹੀ l
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਜ਼ਮਾਨਤ ਪਟੀਸ਼ਨ ਕੀਤੀ ਦਾਇਰ, ਅੱਜ ਹੋਵੇਗੀ ਸੁਣਵਾਈ
ਥਾਣਾ ਸਾਹਨੇਵਾਲ ਦੀ ਪੁਲਿਸ ਦੇ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਅਜਿਹਾ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਏਐਸਆਈ ਧਰਮਿੰਦਰ ਸਿੰਘ ਦੇ ਬਿਆਨ ਉੱਪਰ ਸਮਾਰਟ ਕਲੋਨੀ ਗਿਆਸਪੁਰਾ ਦੇ ਵਾਸੀ ਸੁਭਰਾਨ ਖਾਨ ਅਤੇ ਮੁਹੰਮਦ ਗੁਲਾਬ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।









