ਇਸ ਸ਼ਹਿਰ ਨੇ ਪਲਾਸਟਿਕ ‘ਤੇ ਲਗਾਈ ਪਾਬੰਦੀ, ਹਰ ਬੋਤਲ ‘ਤੇ ਲੱਗੇਗਾ 20 ਰੁਪਏ ਜੁਰਮਾਨਾ!
ਤਾਮਿਲਨਾਡੂ ਦੇ ਖੂਬਸੂਰਤ ਹਿੱਲ ਸਟੇਸ਼ਨ ਕੋਡਾਈਕਨਾਲ ਨੂੰ ਪਹਾੜੀਆਂ ਦੀ ਰਾਜਕੁਮਾਰੀ ਕਿਹਾ ਜਾਂਦਾ ਹੈ | ਹਰ ਮੌਸਮ ਵਿੱਚ ਇਹ ਸ਼ਹਿਰ ਸੈਲਾਨੀਆਂ ਦਾ ਸੁਆਗਤ ਕਰਦਾ ਹੈ। ਇਸ ਜਗ੍ਹਾ ‘ਤੇ ਕੇਰਲ, ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ‘ਚ ਸੈਲਾਨੀ ਆਉਂਦੇ ਹਨ। ਕੋਡਾਈਕਨਾਲ ਵਿੱਚ, ਸੈਲਾਨੀ ਨਕਸ਼ਤਰ ਝੀਲ, ਗੁਨਾ ਗੁਫਾ ਵਰਗੀਆਂ ਥਾਵਾਂ ਦਾ ਆਨੰਦ ਲੈਂਦੇ ਹਨ ਅਤੇ ਇੱਥੋਂ ਦੀ ਕੁਦਰਤੀ ਸੁੰਦਰਤਾ ਵਿੱਚ ਗੁਆਚ ਜਾਂਦੇ ਹਨ।
ਚੇਨਈ ਹਾਈ ਕੋਰਟ ਨੇ ਅਹਿਮ ਹੁਕਮ ਕੀਤਾ ਜਾਰੀ
ਪਰ ਕੋਈ ਵੀ ਖੂਬਸੂਰਤ ਜਗ੍ਹਾ ਹੋਵੇ ਜੇਕਰ ਉਸਦਾ ਖ਼ਿਆਲ ਨਹੀਂ ਰੱਖਾਂਗੇ ਤਾਂ ਉਹ ਬਦਸੂਰਤ ਹੋ ਜਾਵੇਗੀ | ਜਿਸਦੇ ਚੱਲਦਿਆਂ ਇਸ ਜਗ੍ਹਾ ਨੂੰ ਪਲਾਸਟਿਕ ਮੁਕਤ ਬਣਾਉਣਾ ਜ਼ਰੂਰੀ ਹੋ ਗਿਆ ਹੈ। ਇਸ ਮੰਤਵ ਲਈ ਚੇਨਈ ਹਾਈ ਕੋਰਟ ਨੇ ਇਕ ਅਹਿਮ ਹੁਕਮ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਕੋਡਾਈਕਨਾਲ ‘ਚ 5 ਲੀਟਰ ਤੋਂ ਘੱਟ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਅਤੇ ਸਥਾਨਕ ਪੱਧਰ ‘ਤੇ ਇੱਕ ਨਿਗਰਾਨ ਕਮੇਟੀ ਬਣਾਈ ਗਈ ਹੈ ਜੋ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜੁਟੀ ਹੋਈ ਹੈ।
ਵਪਾਰਕ ਅਦਾਰਿਆਂ ਦੀ ਸਮੇਂ-ਸਮੇਂ ‘ਤੇ ਅਚਨਚੇਤ ਜਾਂਚ
ਸਥਾਨਕ ਨਿਗਰਾਨੀ ਟੀਮ ਹੁਣ ਕੋਡੈਕਨਾਲ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੀ ਸਮੇਂ-ਸਮੇਂ ‘ਤੇ ਅਚਨਚੇਤ ਜਾਂਚ ਕਰ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਬੰਧਤ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕੋਡੈਕਨਾਲ ਦੀ ਸੁੰਦਰਤਾ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਗਾਇਕ ਅਤੇ ਰੈਪਰ ਬਾਦਸ਼ਾਹ ‘ਤੇ ਬਕਾਇਆ ਓਵਰਹੈੱਡ ਨੂੰ ਲੈ ਕੇ ਮੀਡੀਆ ਕੰਪਨੀ ਨੇ ਦਰਜ ਕੀਤਾ ਕੇਸ
ਪ੍ਰਤੀ ਬੋਤਲ 20 ਰੁਪਏ ਜੁਰਮਾਨਾ
ਇਸ ਦੇ ਨਾਲ ਹੀ ਕੋਡਾਈਕਨਾਲ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਮੁਹਿੰਮ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ, ਮਦਰਾਸ ਹਾਈ ਕੋਰਟ ਨੇ ਹਾਲ ਹੀ ਵਿੱਚ ਹੁਕਮ ਦਿੱਤਾ ਹੈ ਕਿ ਸੈਲਾਨੀਆਂ ਨੂੰ 5 ਲੀਟਰ ਤੋਂ ਘੱਟ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਨ ਲਈ,ਵਪਾਰੀਆਂ ਅਤੇ ਸਥਾਨਕ ਵਿਕਰੇਤਾਵਾਂ ‘ਤੇ ਪ੍ਰਤੀ ਬੋਤਲ 20 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਇਹ ਗ੍ਰੀਨ ਟੈਕਸ ਕੋਡੈਕਨਾਲ ਨਗਰਪਾਲਿਕਾ, ਫਰਮਾਨਕਾਡੂ ਨਗਰਪਾਲਿਕਾ ਅਤੇ ਡਿੰਡੀਗੁਲ ਜ਼ਿਲੇ ਦੇ ਆਲੇ-ਦੁਆਲੇ ਦੇ ਪਿੰਡਾਂ ‘ਚ ਲਾਗੂ ਹੋਵੇਗਾ, ਜਿਸ ਨਾਲ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ।









