ਇਸ ਫ਼ਿਲਮ ਦਾ ਹਿੱਸਾ ਬਣਨ ਲਈ ਪੰਜਾਬ ਪਹੁੰਚੀ ਇਹ ਬਾਲੀਵੁੱਡ ਅਦਾਕਾਰਾ || Pollywood News

0
9
This Bollywood actress reached Punjab to be a part of this film

ਇਸ ਫ਼ਿਲਮ ਦਾ ਹਿੱਸਾ ਬਣਨ ਲਈ ਪੰਜਾਬ ਪਹੁੰਚੀ ਇਹ ਬਾਲੀਵੁੱਡ ਅਦਾਕਾਰਾ

ਬਾਲੀਵੁੱਡ ਇੰਡਸਟਰੀ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਅਦਾਕਾਰਾ ਨੇਹਾ ਸ਼ਰਮਾ ਮੁੜ ਤੋਂ ਪੋਲੀਵੁੱਡ ਇੰਡਸਟਰੀ ਦੇ ਵਿੱਚ ਪੈਰ ਰੱਖਣ ਜਾ ਰਹੀ ਹੈ | ਉਹਨਾਂ ਨੇ ਹੁਣ ਤੱਕ ਕਾਫੀ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਇੱਕ ਵਾਰ ਫ਼ਿਰ ਉਹ ਆਪਣਾ ਜਲਵਾ ਬਿਖੇਰਣ ਆ ਰਹੀ ਹੈ | ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ ‘ਸੰਜੋਗ’, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ।

ਇਹ ਵੀ ਪੜ੍ਹੋ : Realme P3x 5G ਸਮਾਰਟਫੋਨ ਭਾਰਤ ‘ਚ ਕਦੋਂ ਹੋਣ ਜਾ ਰਿਹਾ ਲਾਂਚ ? ਕੈਮਰੇ ਬਾਰੇ ਜਾਣਕਾਰੀ ਹੋਈ ਲੀਕ

ਇੱਕ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ

‘ਐਚਆਰ ਪ੍ਰੋਡੋਕਸ਼ਨ’ ਦੇ ਬੈਨਰ ਬਣਾਈ ਜਾ ਰਹੀ ਅਤੇ ‘ਵਾਓ ਰਿਕਾਰਡਸ’ ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾਣ ਵਾਲੀ ਇਸ ਰੁਮਾਂਟਿਕ-ਸੰਗੀਤਮਈ ਫਿਲਮ ਦਾ ਨਿਰਮਾਣ ਗੁਰਪ੍ਰੀਤ ਬਾਬਾ ਅਤੇ ਨਿਰਦੇਸ਼ਨ ਹਰੀਸ਼ ਗਾਰਗੀ ਕਰ ਰਹੇ ਹਨ, ਜੋ ਇਸ ਪ੍ਰਭਾਵਪੂਰਨ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਮੇਨ ਲੀਡ ਚਿਹਰੇ ਵਜੋਂ ਨਜ਼ਰ ਆਵੇਗੀ ਅਦਾਕਾਰਾ

‘ਦਿ ਬਿਊਟੀਫੁੱਲ ਸਿਟੀ’ ਮੰਨੇ ਜਾਂਦੇ ਚੰਡੀਗੜ੍ਹ ਵਿਖੇ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਪਰਿਵਾਰਿਕ ਡ੍ਰਾਮੈਟਿਕ ਫਿਲਮ ਵਿੱਚ ਸਟਾਰ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਮੁੱਖ ਭੂਮਿਕਾ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਨਾਲ ਮੇਨ ਲੀਡ ਚਿਹਰੇ ਵਜੋਂ ਅਦਾਕਾਰਾ ਨੇਹਾ ਸ਼ਰਮਾ ਨਜ਼ਰ ਆਵੇਗੀ, ਜੋ ਇਸ ਫਿਲਮ ਦੀ ਸ਼ੂਟਿੰਗ ਵਿੱਚ ਸ਼ਮੂਲੀਅਤ ਲਈ ਮੁੰਬਈ ਤੋਂ ਇੱਥੇ ਪਹੁੰਚ ਗਏ ਹਨ।

ਸਾਲ 2020 ਵਿੱਚ ਰਿਲੀਜ਼ ਹੋਈ ਅਤੇ ਗਿੱਪੀ ਗਰੇਵਾਲ ਸਟਾਰਰ ਬਹੁ-ਚਰਚਿਤ ਪੰਜਾਬੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਵੀ ਮਹੱਤਵਪੂਰਨ ਹਿੱਸਾ ਰਹੀ ਹੈ ਇਹ ਦਿਲਕਸ਼ ਅਦਾਕਾਰਾ, ਜਿੰਨ੍ਹਾਂ ਵੱਲੋਂ ਦਿਲਜੀਤ ਦੁਸਾਂਝ ਸਮੇਤ ਕਈ ਨਾਮਵਰ ਪੰਜਾਬੀ ਗਾਇਕਾਂ ਦੇ ਮਿਊਜ਼ਿਕ ਵੀਡੀਓ ਨੂੰ ਵੀ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here