‘ਪਾਰਡੋ ਅੱਲਾ ਕੈਰੀਰਾ’ ਐਵਾਰਡ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਬਣੇ ਇਹ ਬਾਲੀਵੁੱਡ ਅਦਾਕਾਰ || Entertainment News

0
161
This Bollywood actor became the first Indian to receive the 'Pardo Alla Carrera' award

‘ਪਾਰਡੋ ਅੱਲਾ ਕੈਰੀਰਾ’ ਐਵਾਰਡ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਬਣੇ ਇਹ ਬਾਲੀਵੁੱਡ ਅਦਾਕਾਰ

ਬਾਲੀਵੁੱਡ ਦੀ ਮਸ਼ਹੂਰ ਹਸਤੀ ਦੇ ਨਾਂ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ, ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੂੰ ‘ਲੋਕਾਰਨੋ ਫਿਲਮ ਫੈਸਟੀਵਲ’ ਦੇ 77ਵੇਂ ਐਡੀਸ਼ਨ ਵਿੱਚ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਕਥਿਤ ‘ਪਾਰਡੋ ਅਲਾ ਕੈਰੀਰਾ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਅਦਾਕਾਰ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਫੈਸਟੀਵਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸ਼ਾਹਰੁਖ ਆਪਣੀ ਮੌਜੂਦਗੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਂਦੇ ਨਜ਼ਰ ਆ ਰਹੇ ਹਨ।

ਇੰਸਟਾਗ੍ਰਾਮ ਹੈਂਡਲ ਸ਼ਾਹਰੁਖ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ

ਸ਼ਾਹਰੁਖ ਖਾਨ ਨੂੰ ਫੈਸਟੀਵਲ ਵਿੱਚ ਕਾਲੇ ਰੰਗ ਦਾ ਬਲੇਜ਼ਰ ਅਤੇ ਮੈਚਿੰਗ ਟਰਾਊਜ਼ਰ ਪਹਿਨੇ ਦੇਖਿਆ ਗਿਆ । ਉਨ੍ਹਾਂ ਦੇ ਮਨਮੋਹਕ ਲੁੱਕ ਨੂੰ ਦੇਖ ਕੇ ਲੋਕ ਮੰਤਰਮੁਗਧ ਹੋ ਗਏ। ਸ਼ਾਹਰੁਖ ਦੀ ਲੁੱਕ ਨੂੰ ਉਨ੍ਹਾਂ ਦੇ ਲੰਬੇ ਵਾਲਾਂ ਨੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ । ਹਾਲੰਕ, ਫੈਸਟੀਵਲ ਦੀ ਖ਼ਾਸ ਗੱਲ ਉਨ੍ਹਾਂ ਦਾ ਭਾਸ਼ਣ ਸੀ । ਦੱਸ ਦੇਈਏ ਕਿ ‘ਲੋਕਾਰਨੋ ਫਿਲਮ ਫੈਸਟੀਵਲ’ ਦਾ ਇੰਸਟਾਗ੍ਰਾਮ ਹੈਂਡਲ ਸ਼ਾਹਰੁਖ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ।

ਇਹ ਵੀ ਪੜ੍ਹੋ : ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ! ਪੰਚਾਇਤੀ ਰਾਜ ਕਾਨੂੰਨ ‘ਚ ਸੋਧ ਕਰਨ ਦੀ ਤਿਆਰੀ ‘ਚ ਸਰਕਾਰ

ਆਪਣੀ ਖੁਸ਼ੀ ਦਾ ਕੀਤਾ ਇਜ਼ਹਾਰ

ਇਸ ਦੇ ਨਾਲ ਹੀ ਆਪਣੇ ਨਾਮ ਇਹ ਖਾਸ ਐਵਾਰਡ ਕਰਨ ਵਾਲੇ ਕਿੰਗ ਖਾਨ ਨੇ ‘ਲੋਕਾਰਨੋ ਫਿਲਮ ਫੈਸਟੀਵਲ’ ਵਿੱਚ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਐਵਾਰਡ ਲੈਣ ਦੇ ਬਾਅਦ ਸ਼ਾਹਰੁਖ ਖਾਨ ਨੇ ਇੱਕ ਲੰਬੀ ਸਪੀਚ ਦਿੱਤੀ। ਟਰਾਫੀ ਦਿਖਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਭਾਰੀ ਹੈ। ਉਨ੍ਹਾਂ ਨੇ ਆਪਣਾ ਸਿਗਨੇਚਰ ਪੋਜ਼ ਦਿੰਦੇ ਹੋਏ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਮੈਂ ਲੋਕਾਰਨੋ ਦੇ ਇਸ ਬੇਹੱਦ ਖੂਬਸੂਰਤ, ਬੇਹੱਦ ਸੱਭਿਆਚਾਰਕ, ਬੇਹੱਦ ਕ੍ਰਿਏਟਿਵ ਤੇ ਬੇਹੱਦ ਹਾਟ ਸ਼ਹਿਰ ਵਿੱਚ ਇੰਨੀਆਂ ਚੌੜੀਆਂ ਬਾਹਾਂ ਦੇ ਨਾਲ ਮੇਰਾ ਸਵਾਗਤ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਕਿਹਾ ਕਿ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਤੇ ਪੂਰੇ ਭਾਰਤ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।

 

 

 

 

 

 

 

 

 

 

 

LEAVE A REPLY

Please enter your comment!
Please enter your name here