ਪਾਕਿਸਤਾਨ ਅਤੇ ਪੰਜਾਬ ਦੇ ਇਹ ਦੋ ਫ਼ਨਕਾਰਾਂ ਦਾ ਇਕੱਠਿਆਂ ਨਵਾਂ ਗੀਤ ਹੋਇਆ ਰਿਲੀਜ਼
ਪੰਜਾਬ ਅਤੇ ਲਾਹੌਰ ਦੇ ਨਾਲ ਸੰਬੰਧਿਤ ਕ੍ਰਮਵਾਰ ਗਾਇਕ ਫ਼ਨਕਾਰ ਗੁਰਨਾਜ਼ਰ ਅਤੇ ਰਾਹਤ ਫਤਹਿ ਅਲੀ ਖਾਨ ਦੇ ਗੀਤਾਂ ਨੂੰ ਅੱਜ ਲੋਕਾਂ ਦੇ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ | ਦੋਵਾਂ ਨੇ ਇਕੱਠਿਆਂ ਇੱਕ ਗਾਣਾ ‘ਤਾਜ਼ਾ ਤਾਜ਼ਾ ਖਬਰੇ’ ਨਾਲ ਸੰਗੀਤ ਪ੍ਰੇਮੀਆਂ ਅਤੇ ਆਪਣੇ ਚਾਹੁੰਣ ਵਾਲਿਆਂ ਨੂੰ ਤੋਹਫ਼ਾ ਦਿੱਤਾ ਹੈ | ਦੱਸ ਦਈਏ ਕਿ ਇਹ ਗੀਤ ਆਡੀਓ ਦੇ ਰੂਪ ਵਿੱਚ ਰਿਲੀਜ਼ ਕੀਤਾ ਗਿਆ ਹੈ |
ਖੂਬਸੂਰਤ ਗੀਤ
‘ਈਵਾਈਪੀ ਕਰੂਏਸ਼ਨ’ ਅਤੇ ‘ਵਾਰਨਰ ਮਿਊਜ਼ਿਕ ਇੰਡੀਆਂ’ ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਅਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਇਸ ਖੂਬਸੂਰਤ ਗਾਣੇ ਨੂੰ ਅਵਾਜ਼ਾਂ ਰਾਹਤ ਫਤਿਹ ਅਲੀ ਖਾਨ ਅਤੇ ਗੁਰਨਾਜ਼ਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਗੋਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਅਤੇ ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਟ੍ਰੈਕ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਆਡਿਓ ਰੂਪ ਵਿੱਚ ਰਿਲੀਜ਼ ਕੀਤਾ ਗਿਆ ਗਾਣਾ
ਮੋਹ ਭਰੇ ਆਪਸੀ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਪਹਿਲੇ ਪੜ੍ਹਾਅ ਅਧੀਨ ਮਹਿਜ਼ ਆਡਿਓ ਰੂਪ ਵਿੱਚ ਸਾਹਮਣੇ ਲਿਆਂਦਾ ਗਿਆ ਹੈ, ਜਿਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਗੁਰਨਾਜ਼ਰ ਵੱਲੋਂ ਖੁਦ ਕੀਤੀ ਗਈ ਹੈ।
ਸੰਗੀਤਕ ਗਲਿਆਰਿਆਂ ਵਿੱਚ ਵਿਲੱਖਣਤਾ ਭਰੇ ਸੰਗੀਤ ਅਤੇ ਗਾਇਨ ਸ਼ੈਲੀ ਦਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਗਾਣੇ ਦਾ ਸੈਫਾਲੀ ਬੱਗਾ ਦੀ ਪ੍ਰਭਾਵੀ ਫੀਚਰਿੰਗ ਨਾਲ ਸੱਜਿਆ ਮਿਊਜ਼ਿਕ ਵੀਡੀਓ ਵੀ ਜਲਦ ਰਿਲੀਜ਼ ਕੀਤਾ ਜਾਵੇਗਾ, ਜਿਸ ਦਾ ਨਿਰਦੇਸ਼ਨ ਟਰਊ ਮੇਕਰਸ ਦੁਆਰਾ ਕੀਤਾ ਗਿਆ ਹੈ।