ਕੋਲੈਸਟ੍ਰਾਲ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ ਇਹ ਨੁਸਖੇ,ਅੱਜ ਤੋਂ ਹੀ ਕਰੋ ਸ਼ੁਰੂ

0
37

ਹਾਈਕੋਲੈਸਟ੍ਰਾਲ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਜੋ ਦਿਲ ਦੇ ਦੌਰੇ, ਸਟ੍ਰੋਕ ਤੇ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਸਕਦੀ ਹੈ। ਇਹ ਇਕ ਚਿਕਨਾ ਪਦਾਰਥ ਹੈ ਜੋ ਖੂਨ ਵਿਚ ਪਾਇਆ ਜਾਂਦਾ ਹੈ ਤੇ ਸਰੀਰ ਲਈ ਜ਼ਰੂਰੀ ਹੁੰਦਾ ਹੈ ।

ਪਰ ਜਦੋਂ ਖਰਾਬ ਕੋਲੈਸਟ੍ਰਾਲ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਹ ਧਮਣੀਆਂ ਵਿਚ ਜਮ੍ਹਾ ਹੋ ਸਕਦਾ ਹੈ ਤੇ ਬਲੱਡ ਫਲੋਅ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਹਾਈਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਲਾਈਫ ਸਟਾਈਲ ਵਿਚ ਬਦਲਾਅ ਤੇ ਕੁਝ ਘਰੇਲੂ ਉਪਾਅ ਅਪਣਾਉਣਾ ਫਾਇਦੇਮੰਦ ਸਾਬਤ ਹੁੰਦਾ ਹੈ।

ਤੁਸੀ ਹਾਈਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਇਹ ਤਰੀਕੇ ਅਪਣਾ ਸਕਦੇ ਹੋ

ਓਟਸ
ਓਟਸ ਦਾ ਸੇਵਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਸਵੇਰ ਦੇ ਨਾਸ਼ਤੇ ਵਿਚ ਓਟਸ ਖਾਣ ਨਾਲ ਦਿਨ ਭਰ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਲੱਸਣ
ਲੱਸਣ ਵਿਚ ਏਲਿਸਿਨ ਨਾਂ ਦਾ ਇਕ ਯੌਗਿਕ ਹੁੰਦਾ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਲੱਸਣ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ। ਇਸ ਨੂੰ ਆਪਣੀ ਡਿਸ਼ ਵਿਚ ਸ਼ਾਮਲ ਕਰ ਸਕਦੇ ਹੋ ਜਾਂ ਲੱਸਣ ਦੀ ਖੁਰਾਕ ਲੈ ਸਕਦੇ ਹੋ।

ਨਟਸ
ਨਟਸ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਚੰਗੇ ਕੋਲੈਸਟ੍ਰਾਲ ਦੇ ਲੈਵਲ ਨੂੰ ਵਧਾਉਣ ਤੇ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਬਾਦਾਮ, ਅਖਰੋਟ, ਅਲਸੀ ਤੇ ਚਿਆ ਬੀਜ ਬੇਹਤਰੀਨ ਬਦਲ ਹੈ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਨ.ਸ਼ੀ.ਲੇ ਪਦਾਰਥ ਨਾਲ ਭਰਿਆ ਟਰੱਕ…

ਹਲਦੀ
ਹਲਦੀ ਵਿਚ ਕਰਕਿਊਮਿਨ ਨਾਂ ਦਾ ਯੌਗਿਕ ਹੁੰਦਾ ਹੈ ਜੋ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਹਲਦੀ ਨੂੰ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ ਜਾਂ ਇਸ ਨੂੰ ਆਪਣੀ ਡਿਸ਼ ਵਿਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕੋਲੈਸਟ੍ਰਾਲ ਵਧਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਗ੍ਰੀਨ ਟੀ
ਗ੍ਰੀਨ ਟੀ ਐਂਡੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਵਧਣ ਤੋਂ ਰੋਕਣ ਵਿਚ ਮਦਦ ਕਰਦੀ ਹੈ। ਰੋਜ਼ਾਨਾ 2-3 ਕੱਪ ਗ੍ਰੀਨ ਟੀ ਪੀਣ ਨਾਲ ਹਾਈ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।

LEAVE A REPLY

Please enter your comment!
Please enter your name here