ਮੋਬਾਇਲ ਕੰਪਨੀਆਂ ਵਲੋਂ ਨਵੇਂ-ਨਵੇਂ ਸਮਾਰਟਫੋਨ ਲਾਂਚ ਹੁੰਦੇ ਰਹਿੰਦੇ ਹਨ। ਲੋਕਾਂ ‘ਚ ਇਨ੍ਹਾਂ ਸਮਾਰਟ ਫੋਨਾਂ ਦਾ ਇਸਤੇਮਾਲ ਵੀ ਵਧੇਰੇ ਹੋਣ ਲੱਗ ਪਿਆ ਹੈ। ਬਾਜ਼ਾਰ ‘ਚ ਹਰ ਰੋਜ਼ ਨਵੇਂ ਸਮਾਰਟਫੋਨ ਲਾਂਚ ਹੁੰਦੇ ਹਨ। ਇਨ੍ਹੀਂ ਦਿਨੀਂ ਐਪਲ ਆਈਫੋਨ 14 ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਅਗਸਤ ਵਿੱਚ Redmi, Realme, Vivo ਆਪਣੇ ਨਵੇਂ ਫੋਨ ਲਾਂਚ ਕਰਨ ਲਈ ਤਿਆਰ ਹਨ। ਆਓ ਜਾਣਦੇ ਹਾਂ ਭਾਰਤ ‘ਚ ਕਿਹੜੇ-ਕਿਹੜੇ ਫੋਨ ਲਾਂਚ ਹੋਣ ਜਾ ਰਹੇ ਹਨ।
Vivo V25 Pro: Vivo 17 ਅਗਸਤ ਨੂੰ ਭਾਰਤ ਵਿੱਚ ਆਪਣੀ ਨਵੀਨਤਮ ਡਿਵਾਈਸ V25 ਪ੍ਰੋ ਨੂੰ ਲਾਂਚ ਕਰਨ ਲਈ ਤਿਆਰ ਹੈ। ਲਾਂਚ ਤੋਂ ਪਹਿਲਾਂ ਫੋਨ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਫ਼ੋਨ MediaTek Dimensity 1300 ਦੁਆਰਾ ਸੰਚਾਲਿਤ ਹੋਵੇਗਾ, Mali-G77 MC9 GPU ਨਾਲ ਪੇਅਰ ਕੀਤਾ ਜਾਵੇਗਾ। ਫੋਨ ਦੀ ਰੈਮ ਨੂੰ 8GB ਤੱਕ ਵਧਾਇਆ ਜਾਵੇਗਾ। ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਵੇਗਾ। ਇਹ 64MP ਮੁੱਖ ਕੈਮਰਾ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ (OIS) ਸਪੋਰਟ ਅਤੇ ਵਲੋਗ ਮੋਡ, ਹਾਈਬ੍ਰਿਡ ਇਮੇਜ ਸਟੇਬਲਾਈਜੇਸ਼ਨ ਦੇ ਨਾਲ ਆਵੇਗਾ। ਫੋਨ ਵਿੱਚ 66W ਫਲੈਸ਼ ਚਾਰਜ ਫਾਸਟ ਚਾਰਜਿੰਗ ਸਪੋਰਟ ਦੇ ਨਾਲ 4830mAh ਦੀ ਬੈਟਰੀ ਹੋਣ ਦੀ ਉਮੀਦ ਹੈ।
Realme 9i 5G: Realme ਨੇ ਟਵਿਟਰ ‘ਤੇ ਜਾਰੀ ਟੀਜ਼ਰ ‘ਚ ਦੱਸਿਆ ਹੈ ਕਿ ਇਹ ਫੋਨ 18 ਅਗਸਤ ਨੂੰ ਦੁਪਹਿਰ 12:30 ਵਜੇ ਲਾਂਚ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ 5G ਫੋਨ MediaTek Dimensity 810 5G ਚਿੱਪਸੈੱਟ, ਵੱਡੀ ਬੈਟਰੀ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਦੱਸ ਦੇਈਏ ਕਿ Realme 9i 5G Realme 9i ਦਾ ਇੱਕ ਵੇਰੀਐਂਟ ਹੈ ਜੋ ਇਸ ਸਾਲ ਜਨਵਰੀ ਵਿੱਚ ਲਾਂਚ ਕੀਤਾ ਗਿਆ ਸੀ। Realme 9i ‘ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ‘ਚ ਇਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ, ਜੋ ਅਪਰਚਰ f/1.8 ਨਾਲ ਆਉਂਦਾ ਹੈ।
Xiaomi 12 Lite: Xiaomi 12 Lite ਨੂੰ ਅਗਸਤ ‘ਚ ਭਾਰਤੀ ਬਾਜ਼ਾਰ ‘ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਨੂੰ ਅਗਸਤ ਦੇ ਅੰਤ ‘ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਫੋਨ ‘ਚ 6.55 ਇੰਚ ਦੀ AMOLED ਸਕਰੀਨ ਹੈ, ਜੋ 120Hz ਰਿਫਰੈਸ਼ ਰੇਟ ਨਾਲ ਆ ਸਕਦੀ ਹੈ। Xiaomi 12 Lite ‘ਚ Qualcomm Snapdragon 778G ਪ੍ਰੋਸੈਸਰ, 8GB ਤੱਕ ਰੈਮ ਅਤੇ 256GB ਤੱਕ ਦੀ ਇੰਟਰਨਲ ਸਟੋਰੇਜ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ।
ਇਸ ਫੋਨ ਦੀ ਲਾਂਚਿੰਗ ਡੇਟ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਅਗਸਤ ਦੇ ਅਖੀਰ ‘ਚ ਪੇਸ਼ ਕੀਤਾ ਜਾਵੇਗਾ। ਇਸ Realme ਫੋਨ ਵਿੱਚ FHD+ ਰੈਜ਼ੋਲਿਊਸ਼ਨ ਦੇ ਨਾਲ 6.62-ਇੰਚ ਦੀ E4 AMOLED ਸਕ੍ਰੀਨ ਹੋਣ ਦੀ ਉਮੀਦ ਹੈ। ਇਸ ‘ਚ Qualcomm Snapdragon 870 octa-core ਪ੍ਰੋਸੈਸਰ ਮਿਲਣ ਦੀ ਉਮੀਦ ਹੈ। ਫੋਨ ‘ਚ 8GB ਰੈਮ ਦਿੱਤੀ ਜਾ ਸਕਦੀ ਹੈ।