ਪੰਜਾਬ ਕੈਬਨਿਟ ‘ਚ ਹੋ ਸਕਦੈ ਵੱਡਾ ਫੇਰਬਦਲ, ਮੋਹਿੰਦਰ ਭਗਤ ਬਣ ਸਕਦੇ ਨੇ ਮੰਤਰੀ ! || News of Punjab

0
184
There may be a major reshuffle in the Punjab Cabinet, Mohinder Bhagat may become a minister!

ਪੰਜਾਬ ਕੈਬਨਿਟ ‘ਚ ਹੋ ਸਕਦੈ ਵੱਡਾ ਫੇਰਬਦਲ, ਮੋਹਿੰਦਰ ਭਗਤ ਬਣ ਸਕਦੇ ਨੇ ਮੰਤਰੀ !

ਪੰਜਾਬ ਦੀ ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਅਗਲੇ ਇੱਕ-ਦੋ ਦਿਨਾਂ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ । ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਦੇ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ । ਸਮਾਂ ਮਿਲਦੇ ਹੀ ਉਨ੍ਹਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਸੂਤਰਾਂ ਮੁਤਾਬਕ ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਹੈ।

ਸੂਬੇ ਦੇ ਬਣ ਸਕਦੇ ਖੇਡ ਮੰਤਰੀ

ਮਹਿੰਦਰ ਭਗਤ ਸੂਬੇ ਦੇ ਖੇਡ ਮੰਤਰੀ ਬਣ ਸਕਦੇ ਹਨ । ਕਿਉਂਕਿ ਜਲੰਧਰ ਖੇਡ ਉਦਯੋਗ ਦਾ ਹੱਬ ਹੈ. ਅਜਿਹੇ ਵਿੱਚ ਇਹ ਵਿਭਾਗ ਉਨ੍ਹਾਂ ਲਈ ਵਧੇਰੇ ਢੁੱਕਵਾਂ ਮੰਨਿਆ ਜਾਂਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਕੋਈ ਬਹੁਤਾ ਫੇਰਬਦਲ ਨਹੀਂ ਕੀਤਾ ਗਿਆ ਹੈ । ਕੇਵਲ ਭਗਤ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ।

‘ਆਪ’ ਨੂੰ ਮਿਲੀ ਇਕਤਰਫਾ ਜਿੱਤ

ਧਿਆਨਯੋਗ ਹੈ ਕਿ ਜਲੰਧਰ ਪੱਛਮੀ ਸੀਟ ‘ਤੇ ‘ਆਪ’ ਨੂੰ ਇਕਤਰਫਾ ਜਿੱਤ ਮਿਲੀ ਹੈ । ਸ਼ਨੀਵਾਰ ਨੂੰ ਹੋਈ ਜ਼ਿਮਨੀ ਚੋਣ ਦੀ ਗਿਣਤੀ ‘ਚ ‘ਆਪ’ ਦੇ ਮਹਿੰਦਰ ਭਗਤ ਇੱਥੋਂ 37,325 ਵੋਟਾਂ ਨਾਲ ਜੇਤੂ ਰਹੇ । ਉਨ੍ਹਾਂ ਨੂੰ 55,246 ਵੋਟਾਂ ਮਿਲੀਆਂ । ਇਸ ਦੇ ਉਲਟ ਭਾਜਪਾ, ਕਾਂਗਰਸ ਤੇ ਹੋਰ ਉਮੀਦਵਾਰਾਂ ਸਮੇਤ 15 ਉਮੀਦਵਾਰਾਂ ਦੀਆਂ ਵੋਟਾਂ ਨੂੰ ਜੋੜੀਏ ਤਾਂ ਉਨ੍ਹਾਂ ਨੂੰ ਕੁੱਲ 39,363 ਵੋਟਾਂ ਪਈਆਂ।

ਇਹ ਵੀ ਪੜ੍ਹੋ : ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ , ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

CM ਭਗਵੰਤ ਮਾਨ ਨੇ ਕੀਤਾ ਸੀ ਵਾਅਦਾ

ਇਸ ਦੇ ਨਾਲ ਹੀ ਜਲੰਧਰ ਜ਼ਿਮਨੀ ਚੋਣ ਸਮੇਂ CM ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪੱਛਮੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਇੱਕ ਪੌੜੀ ਚੜ੍ਹਾ ਦਿਓ ਬਾਕੀ ਦੀਆਂ ਪੌੜੀਆਂ ਉਹ ਖੁਦ ਚੜ੍ਹਾ ਦੇਣਗੇ। ਇਸ ਸਮੇਂ ਜਲੰਧਰ ਸ਼ਹਿਰੀ ਤੋਂ ‘ਆਪ’ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ। ਹਾਲਾਂਕਿ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਬਲਕਾਰ ਸਿੰਘ ਸਰਕਾਰ ਵਿੱਚ ਮੰਤਰੀ ਹਨ।

 

 

 

 

 

LEAVE A REPLY

Please enter your comment!
Please enter your name here