ਫਿਰ ਦਿੱਲੀ ਕੂਚ ਕਰਨਗੇ ਕਿਸਾਨ! ਕਿਸਾਨ ਲੀਡਰਾਂ ਨੇ ਬਣਾਈ ਰਣਨੀਤੀ
ਕੱਲ੍ਹ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਪਹਿਲੇ ਜੱਥੇ ਨੇ ਸ਼ੰਭੂ ਬਾਰਡਰ ਤੋਂ ਕੂਚ ਕੀਤਾ ਪਰ ਢਾਈ ਘੰਟੇ ਦੀ ਖਿੱਚੋਤਾਣ ਮਗਰੋਂ ਕਿਸਾਨਾਂ ਨੇ ਜੱਥੇ ਨੂੰ ਵਾਪਸ ਬੁਲਾ ਲਿਆ। ਇਸ ਸਭ ਤੋਂ ਬਾਅਦ ਕਿਸਾਨਾਂ ਨੇ ਅੱਜ ਅੰਦੋਲਨ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।
ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿ ਕੱਲ੍ਹ ਫਿਰ 101 ਕਿਸਾਨਾਂ ਦਾ ਜਥਾ ਜਾਏਗਾ। ਸ਼ੰਭੂ ਬਾਰਡਰ ਤੋਂ 12 ਵਜੇ ਇਹ ਜਥਾ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ, ਨਾਲ ਹੀ ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।