Home News Breaking News ਗੁਰਦਾਸਪੁਰ ‘ਚ ਕਰੌਕਰੀ ਸਟੋਰ ‘ਚ ਚੋਰੀ; ਕੰਧ ਤੋੜ ਕੇ ਅੰਦਰ ਵੜੇ ਚੋਰ

ਗੁਰਦਾਸਪੁਰ ‘ਚ ਕਰੌਕਰੀ ਸਟੋਰ ‘ਚ ਚੋਰੀ; ਕੰਧ ਤੋੜ ਕੇ ਅੰਦਰ ਵੜੇ ਚੋਰ

0
ਗੁਰਦਾਸਪੁਰ ‘ਚ ਕਰੌਕਰੀ ਸਟੋਰ ‘ਚ ਚੋਰੀ; ਕੰਧ ਤੋੜ ਕੇ ਅੰਦਰ ਵੜੇ ਚੋਰ

ਗੁਰਦਾਸਪੁਰ ਦੇ ਦੀਨਾ ਨਗਰ ਵਿੱਚ ਇੱਕ ਕਰੌਕਰੀ ਸਟੋਰ ਵਿੱਚ ਕੰਧ ਭੰਨ ਕੇ ਚੋਰੀ ਹੋਈ ਹੈ। ਇਹ ਘਟਨਾ ਬੱਸ ਸਟੈਂਡ ਦੇ ਪਿੱਛੇ ਸਥਿਤ ਇੱਕ ਕਰੌਕਰੀ ਸਟੋਰ ਵਿੱਚ ਵਾਪਰੀ। ਚੋਰ ਸਵਾਮੀ ਵਿਵੇਕਾਨੰਦ ਹਾਈ ਸਕੂਲ ਦੇ ਨੇੜੇ ਸਥਿਤ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਅੰਦਰ ਦਾਖਲ ਹੋਏ। ਦੁਕਾਨ ਦੇ ਮਾਲਕ ਨਰਿੰਦਰ ਮਹਾਜਨ ਨੂੰ ਚੋਰੀ ਬਾਰੇ ਅੱਜ ਸਵੇਰੇ 10 ਵਜੇ ਪਤਾ ਲੱਗਾ ਜਦੋਂ ਉਸਨੇ ਦੁਕਾਨ ਖੋਲ੍ਹੀ।

ਦੱਸ ਦਈਏ ਕਿ ਚੋਰਾਂ ਨੇ ਦੁਕਾਨ ਤੋਂ ਬਿਜਲੀ ਦਾ ਟਿਫਿਨ, ਕੇਤਲੀ, ਤਾਂਬੇ ਅਤੇ ਪਿੱਤਲ ਦੇ ਜੱਗ, ਨਾਨ-ਸਟਿਕ ਪੈਨ, ਹੈਂਡ ਬਲੈਂਡਰ ਅਤੇ ਕੁੱਕਰ ਚੋਰੀ ਕਰ ਲਏ। ਮਿਲਟਨ ਦੀਆਂ ਪਾਣੀ ਵਾਲਿਆਂ ਬੋਤਲਾਂ ਵੀ ਚੋਰੀ ਹੋ ਗਈਆਂ ਸਨ। ਚੋਰ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਭੱਜ ਗਏ। ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਅਸਾਮ ‘ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 10 ਹਜ਼ਾਰ ਲੋਕ ਪ੍ਰਭਾਵਿਤ
ਇਸਤੋਂ ਇਲਾਵਾ ਏਐਸਆਈ ਨਰੇਸ਼ ਕੁਮਾਰ ਅਤੇ ਰੁਪਿੰਦਰ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here