ਅੰਮ੍ਰਿਤਸਰ, 20 ਜਨਵਰੀ 2026 : ਸਿੱਖਾਂ ਦੇ ਸਭ ਤੋਂ ਉਚੇ ਤੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਅਜਿਹਾ ਕਰਨ ਤੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ।
ਕੀ ਕਿਹਾ ਨੌਜਵਾਨ ਨੇ
ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਨੌਜਵਾਨ ਵਲੋਂ ਮਰਿਆਦਾ ਭੰਗ (Indecency) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਸ਼ਾਮਲ ਮੁਸਲਿਮ ਨੌਜਵਾਨ ਨੇ ਸਿਰਫ ਮੁਆਫ਼ੀ ਹੀ ਨਹੀਂ ਮੰਗੀ ਹੈ ਬਲਕਿ ਉਸ ਨੇ ਦਲੀਲ ਵੀ ਦਿੱਤੀ ਹੈ ਕਿ ਉਹ ਮਰਿਆਦਾ ਤੋਂ ਬਿਲਕੁੱਲ ਅਣਜਾਣ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਮਰਿਆਦਾ ਭੰਗ ਮਾਮਲੇ ਦੀ ਸੋਸ਼ਲ ਮੀਡਆ ਤੇ ਜਾਰੀ ਹੋਈ ਵੀਡੀਓ ਵਿਚ ਨੌਜਵਾਨ ਹੱਥ ਜੋੜ ਕੇ ਮੁਆਫੀ (Sorry) ਮੰਗਦਾ ਦਿਖਾਈ ਦੇ ਰਿਹਾ ਹੈ । ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਭੰਗ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) (S. G. P. C.) ਵਲੋਂ ਵੀ ਨੌਜਵਾਨ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ।
Read More : ਪਾਕਿਸਤਾਨ ‘ਚ ਪੰਜਾ ਸਾਹਿਬ ਗੁਰਦੁਆਰੇ ਦੀ ਮਰਿਆਦਾ ਭੰਗ, ਜਾਣੋ ਪੂਰਾ ਮਾਮਲਾ









