ਦੁਨੀਆ ਦੀ ਪਹਿਲੀ ਮਿਸ ਵਰਲਡ ਕਿਕੀ ਹੈਕਨਸਨ ਨੇ 95 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਮਿਸ ਵਰਲਡ ਮੁਕਾਬਲੇ ਨੂੰ Entertainment ਦੀ ਦੁਨੀਆਂ ਵਿੱਚ ਇੱਕ ਵੱਡਾ ਸਮਾਗਮ ਮੰਨਿਆ ਜਾਂਦਾ ਹੈ। ਇਹ ਮੁਕਾਬਲਾ ਜਿੱਤਣ ਵਾਲੀ ਮਾਡਲ ਵੀ ਸੁਪਰਸਟਾਰ ਬਣ ਜਾਂਦੀ ਹੈ। ਦੁਨੀਆ ਦੀ ਪਹਿਲੀ ਮਿਸ ਵਰਲਡ ਕਿਕੀ ਹੈਕਨਸਨ ਬਣੀ ਸੀ ਪਰ ਉਸ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਹਨਾਂ ਨੇ 95 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ |
ਇੰਸਟਾਗ੍ਰਾਮ ਪੇਜ ‘ਤੇ ਸਾਂਝੀ ਕੀਤੀ ਜਾਣਕਾਰੀ
ਮਿਸ ਵਰਲਡ ਪ੍ਰਤੀਯੋਗਿਤਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਦੁਨੀਆ ਭਰ ਦੀਆਂ ਲੱਖਾਂ ਮਾਡਲਾਂ ਲਈ ਪ੍ਰੇਰਨਾ ਸਰੋਤ ਕਿਕੀ ਹੈਕਨਸਨ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਕਿਕੀ ਦੀ ਮੌਤ ਦੀ ਜਾਣਕਾਰੀ ਪਰਿਵਾਰ ਵੱਲੋਂ ਉਸਦੀ ਤਸਵੀਰ ਦੇ ਨਾਲ ਦਿੱਤੀ ਗਈ ਹੈ। ਪੋਸਟ ਮੁਤਾਬਕ 4 ਨਵੰਬਰ ਨੂੰ ਕੈਲੀਫੋਰਨੀਆ ਸਥਿਤ ਆਪਣੀ ਰਿਹਾਇਸ਼ ‘ਤੇ ਕਿਕੀ ਨੇ 95 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਮਾਡਲਿੰਗ ਕਰੀਅਰ ਲਈ ਹਮੇਸ਼ਾ ਕੀਤਾ ਜਾਵੇਗਾ ਯਾਦ
ਮੇਰੀ ਮਾਂ ਇੱਕ ਸੱਚੀ, ਦਿਆਲੂ, ਪਿਆਰ ਕਰਨ ਵਾਲੀ, ਮਜ਼ੇਦਾਰ ਇਨਸਾਨ ਸੀ। ਉਸ ਵਿੱਚ ਹਾਸਰਸ ਅਤੇ ਬੁੱਧੀ ਅਤੇ ਸਮਝ ਦਾ ਅਦਭੁਤ ਸੁਮੇਲ ਸੀ। ਇਸ ਤੋਂ ਇਲਾਵਾ ਉਸ ਦਾ ਦਿਲ ਵੀ ਵੱਡਾ ਸੀ।
ਇਸ ਤਰ੍ਹਾਂ ਐਂਡਰਸਨ ਨੇ ਆਪਣੀ ਮਾਂ ਦੇ ਦੇਹਾਂਤ ਦੀ ਦੁਖਦ ਖਬਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਕੀ ਹੈਕਨਸਨ ਦਾ ਜਨਮ 17 ਜੂਨ 1929 ਨੂੰ ਹੋਇਆ ਸੀ। ਉਸ ਨੂੰ ਆਪਣੇ ਇਤਿਹਾਸਕ ਮਾਡਲਿੰਗ ਕਰੀਅਰ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਇੰਨਾ ਹੀ ਨਹੀਂ ਇਹ ਖੇਤਰ ਉਨ੍ਹਾਂ ਦੇ ਅਹਿਮ ਯੋਗਦਾਨ ਦਾ ਰਿਣੀ ਰਹੇਗਾ।
1951 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ
ਅੱਜ ਦੇ ਸਮੇਂ ‘ਚ ਜੇਕਰ ਮਿਸ ਵਰਲਡ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ ਅਤੇ ਮਾਨੁਸ਼ੀ ਛਿੱਲਰ ਵਰਗੇ ਮਸ਼ਹੂਰ ਨਾਂ ਆਉਣਗੇ। ਪਰ ਦੁਨੀਆ ਦੀ ਪਹਿਲੀ ਮਿਸ ਵਰਲਡ ਦੇ ਤੌਰ ‘ਤੇ ਕਿਕੀ ਹੈਕਨਸਨ ਦਾ ਨਾਂ ਮੌਜੂਦ ਰਹੇਗਾ। 1951 ਵਿੱਚ, ਉਸਨੇ ਲੰਡਨ ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਲਿਆ ਵੱਡਾ ਐਕਸ਼ਨ
ਉਸੇ ਸਾਲ, ਕਿਕੀ ਨੂੰ ਮਿਸ ਸਵੀਡਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮਿਸ ਵਰਲਡ ਮੁਕਾਬਲੇ ਵਿੱਚ ਇੱਕ ਨਵੀਂ ਕ੍ਰਾਂਤੀ ਸਾਹਮਣੇ ਆਈ। ਖਾਸ ਗੱਲ ਇਹ ਸੀ ਕਿ ਉਹ ਪਹਿਲੀ ਮਾਡਲ ਸੀ ਜਿਸ ਨੇ ਬਿਕਨੀ ‘ਚ ਮਿਸ ਵਰਲਡ ਦਾ ਖਿਤਾਬ ਪਾਇਆ ਸੀ।