UP-ਬਿਹਾਰ ਦੇ ਮਜ਼ਦੂਰਾਂ ਨੂੰ ਮੋਹਾਲੀ ‘ਚ ਪਿੰਡ ਛੱਡਣ ਦੇ ਹੁਕਮ , ਜਾਣੋ ਕਿਉਂ ਲਿਆ ਫ਼ੈਸਲਾ ? || Punjab News

0
231
The workers of UP-Bihar were ordered to leave the village in Mohali, know why the decision was taken?

UP-ਬਿਹਾਰ ਦੇ ਮਜ਼ਦੂਰਾਂ ਨੂੰ ਮੋਹਾਲੀ ‘ਚ ਪਿੰਡ ਛੱਡਣ ਦੇ ਹੁਕਮ , ਜਾਣੋ ਕਿਉਂ ਲਿਆ ਫ਼ੈਸਲਾ ?

ਪ੍ਰਵਾਸੀ ਮਜ਼ਦੂਰ ਆਪਣਾ ਘਰ-ਬਾਰ ਛੱਡ ਕੇ ਦੂਜੇ ਰਾਜਾਂ ਵਿੱਚ ਆਪਣੀ ਰੋਜ਼ੀ -ਰੋਟੀ ਲਈ ਪੈਸੇ ਕਮਾਉਣ ਆਉਂਦੇ ਹਨ ਤਾਂ ਜੋ ਆਪਣੇ ਘਰ ਨੂੰ ਬਿਹਤਰ ਬਣਾ ਸਕਣ | ਪਰ ਕਈ ਵਾਰ ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਦੂਜੇ ਸੂਬਿਆਂ ਵਿੱਚ ਉਹਨਾਂ ਨਾਲ ਇੱਕ ਵਧੀਆ ਸਲੂਕ ਨਹੀਂ ਕੀਤਾ ਜਾਂਦਾ | ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਰਾਜ ਹਨ ਜਿੱਥੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਰੂਪ ਵਿੱਚ ਲੋਕ ਕੰਮ ਕਰਨ ਲਈ ਆਉਂਦੇ ਹਨ | ਇਸ ਵਿੱਚ ਪੰਜਾਬ ਵੀ ਸ਼ਾਮਲ ਹੈ ਜਿੱਥੇ ਯੂਪੀ-ਬਿਹਾਰ ਤੋਂ ਪ੍ਰਵਾਸੀ ਕੰਮ ਕਰਨ ਜਾਂਦੇ ਹਨ। ਜਿਸਦੇ ਚੱਲਦਿਆਂ ਮੋਹਾਲੀ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ |

ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ

ਦਰਅਸਲ, ਮੁਹਾਲੀ ਜ਼ਿਲ੍ਹੇ ਦੀ ਕੁਰਾਲੀ ਗ੍ਰਾਮ ਪੰਚਾਇਤ ਮੁੰਧੌ ਸੰਗਤੀਆ ਵੱਲੋਂ ਇੱਕ ਵਿਵਾਦਤ ਪ੍ਰਸਤਾਵ ਪਾਸ ਕੀਤਾ ਗਿਆ ਹੈ। ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਹਨ। ਪ੍ਰਸਤਾਵ ਮੁਤਾਬਕ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਰਿਹਾਇਸ਼ ਨਹੀਂ ਦੇਵੇਗਾ। ਪ੍ਰਸਤਾਵ ਅਨੁਸਾਰ ਭਵਿੱਖ ਵਿੱਚ ਵੀ ਪਿੰਡ ਵਿੱਚ ਕਿਸੇ ਪ੍ਰਵਾਸੀ ਲਈ ਕੋਈ ਪਛਾਣ ਪੱਤਰ ਨਹੀਂ ਬਣਾਇਆ ਜਾਵੇਗਾ।

ਪ੍ਰਸਤਾਵ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਵਿੱਚ ਕਿਰਾਏ ‘ਤੇ ਕਮਰਾ ਨਹੀਂ ਦਿੱਤਾ ਜਾਵੇਗਾ। ਮੌਜੂਦਾ ਪ੍ਰਵਾਸੀਆਂ ਕੋਲ ਪਿੰਡ ਛੱਡਣ ਲਈ ਕੁਝ ਦਿਨਾਂ ਦਾ ਸਮਾਂ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ 5 ਪਰਿਵਾਰ ਕਿਰਾਏ ’ਤੇ ਰਹਿ ਰਹੇ ਹਨ। ਜਿਸ ਵਿੱਚ ਕਰੀਬ 15 ਤੋਂ 20 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਨਹੀਂ ਦੇਖਿਆ ਹੋਣਾ ਬਿਆਸ ਦਰਿਆ ਦਾ ਇਹ ਰੂਪ, ਮਨਾਲੀ ਹਾਈਵੇਅ ਰੁੜ੍ਹਿਆ, ਪੰਜਾਬ ਲਈ ਵੀ ਖਤਰਾ!

ਇਹ ਫੈਸਲਾ ਕਿਉਂ ਲੈਣਾ ਪਿਆ ?

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੋਹਾਲੀ ਜਿਲ੍ਹੇ ਦੇ ਕੁਰਾਲੀ ਦੇ ਪਿੰਡ ਮੁੰਧੌ ਸੰਗਤੀਆ ਨੂੰ ਇਹ ਫੈਸਲਾ ਕਿਉਂ ਲੈਣਾ ਪਿਆ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਕਥਿਤ ਤੌਰ ’ਤੇ ਮੌਜੂਦਗੀ ਕਾਰਨ ਇਲਾਕੇ ਵਿੱਚ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਹਨ। ਇਸ ਦਾ ਆਉਣ ਵਾਲੀਆਂ ਪੀੜ੍ਹੀਆਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸਥਾਨਕ ਬਜ਼ੁਰਗ ਮਨਜੀਤ ਸਿੰਘ ਦਾ ਕਹਿਣਾ ਹੈ, ‘ਇਕ ਪ੍ਰਵਾਸੀ ਔਰਤ ਦੀਆਂ ਕਰਤੂਤਾਂ ਅਤੇ ਕਈ ਪ੍ਰਵਾਸੀਆਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਾਰਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ।’

 

 

 

 

 

 

 

 

 

 

 

 

LEAVE A REPLY

Please enter your comment!
Please enter your name here