ਗਨੌਰ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਜਲਦ ਪੂਰਾ ਹੋਵੇਗਾ : ਨਾਇਬ ਸੈਂਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਬਹਾਦੁਰਗੜ੍ਹ ਤੋਂ ਚੰਡੀਗੜ੍ਹ ਹੁੰਦੇ ਸਮੇਂ ਗਨੌਰ ਸਥਿਤ ਗੁਪਤੀ ਧਾਮ ਵਿਚ ਪਹੁੰਚੇ ਅਤੇ ਗੁਪਤੀ ਸਾਗਰ ਮਹਾਰਾਜ ਦੇ ਦਰਸ਼ਨ ਕੀਤੇ।
ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ, ਬੁਮਰਾਹ ਅਚਾਨਕ ਹਸਪਤਾਲ ਲਈ ਰਵਾਨਾ
ਇਸ ਮੌਕੇ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਿਕਾਸ ਕੰਮਾਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਨੌਰ ਵਿਚ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਪੂਰਾ ਕੀਤਾ ਜਾਵੇਗਾ।
ਐਨਐਚ-44 ‘ਤੇ ਵਾਹਨਾਂ ਦਾ ਦਬਾਅ
ਉਨ੍ਹਾਂ ਨੇ ਕਿਹਾ ਕਿ ਬਵਾਨਾ ਤੋਂ ਕੁੰਡਲੀ ਤੱਕ ਮੈਟਰੋ ਨੂੰ ਮੰਜੂਰੀ ਮਿਲ ਚੁੱਕੀ ਹੈ ਅਤੇ ਉਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਰੈਪਿਡ ਰੇਡ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਐਨਐਚ-44 ‘ਤੇ ਵਾਹਨਾਂ ਦਾ ਦਬਾਅ ਵੱਧ ਹੈ ਅਜਿਹੇ ਵਿਚ ਦਿੱਲੀ ਤੋਂ ਪਾਣੀਪਤ ਰੈਪਿਡ ਮੈਟਰੋ ਦਾ ਕੰਮ ਵੀ ਜਲਦੀ ਸ਼ੁਰੂ ਕਰਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਵਿਕਾਸ ਕੰਮਾਂ ਨੂੰ ਗਤੀ ਦਿੱਤੀ ਜਾਵੇ। ਇਸ ਮੌਕੇ ‘ਤੇ ਗਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਖਰਖੌਦਾ ਤੋਂ ਵਿਧਾਇਕ ਪਵਨ ਖਰਖੌਦਾ ਸਮੇਤ ਹੋਰ ਮਾਣਯੋਗ ਵੀ ਮੌਜੂਦ ਸਨ ।