Bigg Boss ਤੋਂ ਮਸ਼ਹੂਰ ਹੋਏ 3 ਫੁੱਟ ਅਬਦੁ ਰੋਜ਼ਿਕ ਦਾ 7 ਜੁਲਾਈ ਨੂੰ ਹੋਣ ਜਾ ਰਿਹਾ ਵਿਆਹ || Entertainment News
ਬਿੱਗ ਬੌਸ 16 ਵਿੱਚ ਨਜ਼ਰ ਆਉਣ ਵਾਲੇ ਅਬਦੁ ਰੋਜ਼ਿਕ 7 ਜੁਲਾਈ ਨੂੰ ਵਿਆਹ ਕਰਵਾਉਣ ਜਾ ਰਹੇ ਹਨ | ਉਹ UAE ‘ਚ ਆਪਣਾ ਵਿਆਹ ਕਰਵਾਉਣਗੇ | ਉਨ੍ਹਾਂ ਨੇ ਹਾਲ ਹੀ ਦੇ ਵਿੱਚ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਅਬਦੂ ਰੋਜ਼ਿਕ ਨੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਪਿਆਰ ਮਿਲ ਗਿਆ ਹੈ ਅਤੇ ਉਹ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਅਬਦੂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਉਹ ਮਿਸਟ੍ਰੀ ਗਰਲ ਕੌਣ ਹੈ? ਅਤੇ ਅਬਦੂ ਦੀਆਂ ਅੱਖਾਂ ਉਨ੍ਹਾਂ ਨਾਲ ਕਿਵੇਂ ਲੜੀਆਂ?
ਵਿਆਹ ਦੀ ਤਾਰੀਖ ਦਾ ਵੀ ਕੀਤਾ ਐਲਾਨ
ਆਪਣੀ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਅਬਦੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਵੀ ਕੀਤਾ ਹੈ। 3 ਫੁੱਟ ਦੇ ਕੱਦ ਵਾਲੇ ਅਬਦੂ ਰੋਜ਼ਿਕ 20 ਸਾਲ ਦੇ ਹਨ ਅਤੇ ਉਨ੍ਹਾਂ ਦੀ ਪਤਨੀ 19 ਸਾਲ ਦੀ ਹੈ, ਜਿਸ ਨਾਲ ਅਬਦੂ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ | ਸਾਰੇ ਇਹ ਜਾਣਨ ਲਈ ਬੇਤਾਬ ਹਨ ਕਿ ਉਹ ਮਿਸਟ੍ਰੀ ਗਰਲਕੌਣ ਹੈ , ਆਓ ਤੁਹਾਨੂੰ ਦੱਸਦੇ ਹਾਂ |
ਅਬਦੁ ਰੋਜ਼ਿਕ 7 ਜੁਲਾਈ ਨੂੰ ਯੂਏਈ ਵਿੱਚ ਅਮੀਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੋਹਾਂ ਦੀ ਮੁਲਾਕਾਤ ਹੋਈ ਅਤੇ ਇੱਕ-ਦੂਜੇ ਨਾਲ ਪਿਆਰ ‘ਚ ਪੈ ਗਏ। ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ, ਅਬਦੂ 19 ਸਾਲਾ ਅਮੀਰਾ ਨਾਲ ਵਿਆਹ ਕਰ ਰਹੇ ਹਨ, ਜੋ ‘ਸ਼ਾਰਜਾਹ ਦੀ ਇਕ ਇਮੀਰਾਤੀ ਕੁੜੀ’ ਹੈ। ਰਿਪੋਰਟ ਮੁਤਾਬਕ ਅਬਦੂ ਦੀ ਮੁਲਾਕਾਤ ਅਮੀਰਾ ਨਾਲ ਇਸ ਸਾਲ ਫਰਵਰੀ ‘ਚ ਦੁਬਈ ਮਾਲ ‘ਚ ਸਿਪ੍ਰਿਆਨੀ ਡੋਲਸੀ ‘ਚ ਹੋਈ ਸੀ |
ਕਿਸ ਜਗ੍ਹਾ ‘ਤੇ ਹੋਵੇਗਾ ਵਿਆਹ
ਅਬਦੁ ਦੀ ਮੈਨੇਜਮੈਂਟ ਕੰਪਨੀ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ਮੈਨੇਜਮੈਂਟ (IFCM) ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਦੋਵਾਂ ਦਾ ਵਿਆਹ 7 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ ‘ਚ ਹੋਣ ਜਾ ਰਿਹਾ ਹੈ, ਉੱਥੇ ਕਿਸ ਜਗ੍ਹਾ ‘ਤੇ ਹੋਵੇਗਾ, ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਖਲੀਜ ਟਾਈਮਜ਼ ਨੇ ਆਈਐਫਸੀਐਮ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, ‘ਅਬਦੂ ਰੋਜ਼ਿਕ ਇਸ ਬਾਰੇ ਬਹੁਤ ਖੁਸ਼ ਹਨ।
ਅਬਦੂ ਨੇ ਖਲੀਜ ਟਾਈਮਜ਼ ਨੂੰ ਕਿਹਾ, ‘ਮੈਂ ਇਸ ਪਿਆਰ ਤੋਂ ਵੱਧ ਕੀਮਤੀ ਕਿਸੇ ਚੀਜ਼ ਦੀ ਕਲਪਨਾ ਨਹੀਂ ਕਰ ਸਕਦਾ। ਮੈਂ ਜ਼ਿੰਦਗੀ ਵਿੱਚ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ। ਮੇਰੇ ਲਈ ਰੋਜ਼ਾਨਾ ਦੀ ਜ਼ਿੰਦਗੀ ‘ਚ ਪਿਆਰ ਨੂੰ ਲੱਭਣਾ ਇੱਕ ਮੁਸ਼ਕਲ ਚੁਣੌਤੀ ਹੈ। ਪਰ ਅਲਹਮਦੁਲਿਲਾਹ, ਮੈਂ ਅਮੀਰਾ ਨੂੰ ਲੱਭ ਲਿਆ ਹੈ। ਉਹ ਮੈਨੂੰ ਉਸੇ ਤਰ੍ਹਾਂ ਪਿਆਰ ਕਰਦੀ ਹੈ ਜਿਵੇਂ ਮੈਂ ਹਾਂ।