ਪੰਜਾਬ ‘ਚ ਅੱਜ ਫਿਰ ਤੋਂ ਬਦਲੇਗਾ ਮੌਸਮ ,2 ਦਿਨਾਂ ਲਈ ਯੈਲੋ ਅਲਰਟ ਹੋਇਆ ਜਾਰੀ || Weather News

0
57
The weather will change again in Punjab today, yellow alert has been issued for 2 days

ਪੰਜਾਬ ‘ਚ ਅੱਜ ਫਿਰ ਤੋਂ ਬਦਲੇਗਾ ਮੌਸਮ ,2 ਦਿਨਾਂ ਲਈ ਯੈਲੋ ਅਲਰਟ ਹੋਇਆ ਜਾਰੀ

ਪੰਜਾਬ ਵਿੱਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆ ਰਿਹਾ ਹੈ | ਮੌਸਮ ਵਿਭਾਗ ਨੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਜਾਰੀ ਕੀਤਾ ਗਿਆ ਹੈ। ਪਰ ਇਸ ਦੇ ਨਾਲ ਹੀ ਜਦੋਂ ਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਐੱਸ.ਏ.ਐੱਸ ਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਕੀਤਾ ਗਿਆ ਦਰਜ

ਸੋਮਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ‘ਚ 1.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਪਠਾਨਕੋਟ ਵਿੱਚ 137 ਮਿਲੀਮੀਟਰ, ਲੁਧਿਆਣਾ ਵਿੱਚ 40 ਮਿਲੀਮੀਟਰ, ਬਠਿੰਡਾ ਵਿੱਚ 20 ਅਤੇ ਬਰਨਾਲਾ ਵਿੱਚ 26 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.8 ਡਿਗਰੀ ਦਰਜ ਕੀਤਾ ਗਿਆ।

19 ਅਗਸਤ ਤੱਕ ਪਿਆ 35 ਫੀਸਦੀ ਘੱਟ ਮੀਂਹ

ਇਸ ਵਾਰ ਪੰਜਾਬ ਵਿੱਚ ਕਾਫੀ ਘੱਟ ਮੀਂਹ ਦਰਜ ਕੀਤਾ ਗਿਆ ਹੈ ਜੋ ਕਿ ਕਾਫੀ ਚਿੰਤਾ ਪੈਦਾ ਕਰ ਰਿਹਾ ਹੈ | ਪੰਜਾਬ ਵਿੱਚ 1 ਜੂਨ ਤੋਂ 19 ਅਗਸਤ ਤੱਕ 35 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਚਿੰਤਾਵਾਂ ਵਧ ਗਈਆਂ ਹਨ। ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਔਸਤਨ 318.2 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸੂਬੇ ਵਿੱਚ ਸਿਰਫ਼ 208.1 ਮਿਲੀਮੀਟਰ ਮੀਂਹ ਹੀ ਪਿਆ ਹੈ।

ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਸੱਪ ਦੇ ਡੱਸਣ ਕਾਰਨ ਕਬੱਡੀ ਖਿਡਾਰੀ ਦੀ ਹੋਈ ਮੌਤ

19 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਪਿਆ ਘੱਟ ਮੀਂਹ

ਪੰਜਾਬ ਵਿੱਚ ਬਰਸਾਤ ਦੇ ਮੌਸਮ ਵਿੱਚ 1 ਜੂਨ ਤੋਂ 19 ਅਗਸਤ ਤੱਕ 19 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਰੈੱਡ ਅਤੇ ਯੈਲੋ ਜ਼ੋਨ ਵਿੱਚ ਰੱਖਿਆ ਹੈ। ਪੰਜਾਬ ਵਿੱਚ ਸਭ ਤੋਂ ਘੱਟ ਮੀਂਹ ਬਠਿੰਡਾ ਵਿੱਚ ਦਰਜ ਕੀਤਾ ਗਿਆ। ਇੱਥੇ 64% ਘੱਟ ਮੀਂਹ ਪਿਆ। ਜਦੋਂ ਕਿ ਫਤਿਹਗੜ੍ਹ ਸਾਹਿਬ ਵਿੱਚ 60% , ਹੁਸ਼ਿਆਰਪੁਰ ਵਿੱਚ 52% , ਆਸਾ ਨਗਰ ਵਿੱਚ 59% , ਲੁਧਿਆਣਾ ਵਿੱਚ 44% , ਜਲੰਧਰ ਵਿੱਚ 44% ਅਤੇ ਪਟਿਆਲਾ ਵਿੱਚ 36% ਘੱਟ ਮੀਂਹ ਪਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਰੀਦਕੋਟ ਅਜਿਹੇ ਜ਼ਿਲ੍ਹੇ ਹਨ ਜਿੱਥੇ ਸਥਿਤੀ ਆਮ ਵਾਂਗ ਹੈ। ਪਠਾਨਕੋਟ ਅਤੇ ਤਰਨਤਾਰਨ ਵਿੱਚ ਆਮ ਨਾਲੋਂ 19% ਵੱਧ ਮੀਂਹ ਦਰਜ ਕੀਤਾ ਗਿਆ ਹੈ।

 

 

 

 

 

 

 

 

LEAVE A REPLY

Please enter your comment!
Please enter your name here