‘ਉਡਾਰੀਆਂ’ ਦੀ ਅਦਾਕਾਰਾ ਨੇ ਕਰਵਾਇਆ ਵਿਆਹ, ਅਸ਼ੀਰਵਾਦ ਦੇਣ ਪਹੁੰਚੇ ਅਭਿਸ਼ੇਕ
‘ਉਡਾਰੀਆ’ ਸ਼ੋਅ ਦੀ ਫੇਮ ਚੇਤਨਾ ਸਿੰਘ ਹਾਲ ਹੀ ਵਿੱਚ ਬੁਆਏਫ੍ਰੈਂਡ ਅਤੇ ਅਦਾਕਾਰ ਰੋਹਿਤ ਹਾਂਡਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਹੈ। ਉਨ੍ਹਾਂ ਦਾ ਵਿਆਹ ਲਗਭਗ ਇੱਕ ਹਫ਼ਤੇ ਤੱਕ ਚੱਲਿਆ ਅਤੇ ਵਿਆਹ ਬਹੁਤ ਹੀ ਸ਼ਾਨਦਾਰ ਰਿਹਾ | ਉਡਾਰੀਆ ਦੇ ਸਹਿ-ਅਦਾਕਾਰ ਅਭਿਸ਼ੇਕ ਕੁਮਾਰ ਅਤੇ ਵਿਰਸਾ ਰਿਆੜ ਵੀ ਚੇਤਨਾ ਦੇ ਵਿਆਹ ਵਿੱਚ ਸ਼ਾਮਲ ਹੋਏ। ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ੋਅ ਵਿੱਚ ਚੇਤਨਾ ਸਿੰਘ ਦੇ ਆਨਸਕ੍ਰੀਨ ਪਤੀ ਦੀ ਭੂਮਿਕਾ ਨਿਭਾਉਣ ਵਾਲੀ ਵਿਰਸਾ ਰਿਆੜ ਨੇ ਰੋਹਿਤ ਹਾਂਡਾ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਭਿਸ਼ੇਕ ਨੇ ਸ਼ੋਅ ‘ਚ ਨਿਭਾਇਆ ਭਰਾ ਦਾ ਕਿਰਦਾਰ
ਇਕ ਤਸਵੀਰ ‘ਚ ਉਹ ਅਭਿਸ਼ੇਕ ਕੁਮਾਰ ਨਾਲ ਹੈ, ਜਦਕਿ ਦੂਜੀ ਤਸਵੀਰ ‘ਚ ਉਹ ਨਵੇਂ ਵਿਆਹੇ ਜੋੜੇ ਅਤੇ ਅਭਿਸ਼ੇਕ ਨਾਲ ਹੈ। ਅਭਿਸ਼ੇਕ ਨੇ ਸ਼ੋਅ ‘ਚ ਚੇਤਨਾ ਦੇ ਭਰਾ ਦਾ ਕਿਰਦਾਰ ਨਿਭਾਇਆ ਹੈ। ਵਿਰਸਾ ਨੇ ਤਸਵੀਰਾਂ ਨਾਲ ਨਵ-ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘‘ਮੇਰੇ ਦੋਸਤਾਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਮੇਰੇ ਦੋਸਤਾਂ ਨੂੰ ਆਸ਼ੀਰਵਾਦ। ਚੇਤਨਾ ਸਿੰਘ ਨੇ ਆਪਣੇ ਵਿਆਹ ‘ਚ ਪੇਸਟਲ ਪਿੰਕ ਲਹਿੰਗਾ ਪਾਇਆ ਹੋਇਆ ਹੈ ,ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ | ਜਦੋਕਿ ਵਿਆਹ ਵਿੱਚ ਸ਼ਾਮਲ ਹੋਏ ਅਭਿਸ਼ੇਕ ਕੁਮਾਰ ਨੇ ਰੈਡ ਸੂਟ ਪਾਇਆ ਸੀ |
ਸਾਰਿਆਂ ਨੂੰ ਦਿੱਤਾ ਸੱਦਾ
ਇਸ ਤੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਸਬੰਧੀ ਚੇਤਨਾ ਸਿੰਘ ਨੇ ਪਿੰਕਵਿਲਾ ਨੂੰ ਦੱਸਿਆ ਕਿ ‘ਉਡਾਰੀਆਂ’ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਉਡਾਰੀਆ ਦੇ ਕਲਾਕਾਰ ਕਿਸੇ ਪਰਿਵਾਰ ਤੋਂ ਘੱਟ ਨਹੀਂ ਹਨ ਅਤੇ ਲਗਭਗ ਸਾਰਿਆਂ ਨੂੰ ਸੱਦਾ ਦਿੱਤਾ ਹੈ ਅਤੇ ਮੈਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਹਰ ਕੋਈ ਵਿਆਹ ਵਿੱਚ ਸ਼ਾਮਲ ਹੋਵੇ।” ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਾਰੇ ਜਸ਼ਨਾਂ ਵਿਚ ਸ਼ਾਮਲ ਨਹੀਂ ਹੋ ਸਕਣਗੇ, ਕੁਝ ਲੋਕ ਵਿਆਹ ਤੋਂ ਪਹਿਲਾਂ ਸੰਗੀਤ, ਹਲਦੀ ਵਿਚ ਸ਼ਾਮਲ ਹੋਣਗੇ, ਕੁਝ ਵਿਆਹ ਵਾਲੇ ਦਿਨ ਰਿਸੈਪਸ਼ਨ ਵਿਚ ਸ਼ਾਮਲ ਹੋਣਗੇ।