ਬੂਟਾਂ ‘ਚ 8 ਸੋਨੇ ਦੀਆਂ ਚੇਨਾਂ ਲੁਕੋ ਕੇ ਲਿਜਾ ਰਿਹਾ ਸੀ ਯਾਤਰੀ , ਪੜ੍ਹੋ ਅੱਗੇ ਕੀ ਹੋਇਆ ? || News Update

0
53
The traveler was carrying 8 gold chains hidden in his boots, read what happened next?

ਬੂਟਾਂ ‘ਚ 8 ਸੋਨੇ ਦੀਆਂ ਚੇਨਾਂ ਲੁਕੋ ਕੇ ਲਿਜਾ ਰਿਹਾ ਸੀ ਯਾਤਰੀ , ਪੜ੍ਹੋ ਅੱਗੇ ਕੀ ਹੋਇਆ ?

ਕੇਰਲ ਦੇ ਕੋਚੀ ਹਵਾਈ ਅੱਡੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਯਾਤਰੀ 8 ਸੋਨੇ ਦੀਆਂ ਚੇਨਾਂ ਬੂਟਾਂ ‘ਚ ਲੁਕੋ ਕੇ ਲਿਜਾ ਰਿਹਾ ਸੀ | ਪਰੰਤੂ ਅਫ਼ਸੋਸ ਅੱਗੇ ਲਿਜਾ ਨਾ ਸਕਿਆ | ਦਰਅਸਲ , ਕਸਟਮ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਯਾਤਰੀ ਕੋਲੋਂ ਕਰੀਬ 500 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਯਾਤਰੀ ਦੋਹਾ ਤੋਂ ਦੁਬਈ ਜਾ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਯਾਤਰੀ ਨੇ ਆਪਣੇ ਬੂਟਾਂ ਦੀਆਂ ਤਲੀਆਂ ਵਿੱਚ ਅੱਠ ਸੋਨੇ ਦੀਆਂ ਚੇਨਾਂ ਲੁਕੋਈਆਂ ਸਨ। ਜਾਂਚ ਦੌਰਾਨ ਪਤਾ ਲੱਗਾ ਬਰਾਮਦ ਕੀਤੀਆਂ ਸੋਨੇ ਦੀਆਂ ਚੇਨਾਂ ਦਾ ਕੁੱਲ ਵਜ਼ਨ 466.5 ਗ੍ਰਾਮ ਹੈ।

ਬੂਟਾਂ ਦੀਆਂ ਤਲੀਆਂ ‘ਚੋਂ ਅੱਠ ਸੋਨੇ ਦੀਆਂ ਚੇਨਾਂ ਮਿਲੀਆਂ

ਮਿਲੀ ਜਾਣਕਾਰੀ ਮੁਤਾਬਕ AIU ਅਧਿਕਾਰੀਆਂ ਨੇ ਹਵਾਈ ਅੱਡੇ ਦੇ ਬਾਹਰ ਜਾਣ ਵਾਲੇ ਗੇਟ ‘ਤੇ ਯਾਤਰੀ ਦੀ ਜਾਂਚ ਕਰ ਰਹੀ ਸੀ ਤੇ ਇਸ ਦੌਰਾਨ AIU ਦੇ ਅਧਿਕਾਰੀਆਂ ਨੇ ਸ਼ੱਕੀ ਯਾਤਰੀ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਗਜ਼ਿਟ ਗੇਟ ‘ਤੇ ਰੋਕ ਲਿਆ। ਅਧਿਕਾਰੀਆਂ ਮੁਤਾਬਕ ਤਲਾਸ਼ੀ ਦੌਰਾਨ ਸ਼ੱਕੀ ਵਿਅਕਤੀ ਦੀਆਂ ਬੂਟਾਂ ਦੀਆਂ ਤਲੀਆਂ ‘ਚੋਂ 466.5 ਗ੍ਰਾਮ ਵਜ਼ਨ ਦੀਆਂ ਅੱਠ ਸੋਨੇ ਦੀਆਂ ਚੇਨਾਂ ਮਿਲੀਆਂ। ਅਧਿਕਾਰੀਆਂ ਨੇ 30 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਹੈ। ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

1,390.85 ਗ੍ਰਾਮ ਸੋਨਾ ਕੀਤਾ ਸੀ ਜ਼ਬਤ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ 9 ਅਗਸਤ ਨੂੰ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਇੱਕ ਯਾਤਰੀ ਤੋਂ 1,390.85 ਗ੍ਰਾਮ ਸੋਨਾ ਜ਼ਬਤ ਕੀਤਾ ਸੀ। DRI ਮੁਤਾਬਕ ਇਹ ਸੋਨਾ ਦੁਬਈ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਨੰਬਰ EK-528 ‘ਤੇ ਸਵਾਰ ਇੱਕ ਯਾਤਰੀ ਵੱਲੋਂ ਤਸਕਰੀ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਪੀਟੀ ਊਸ਼ਾ ਨੇ ਦਿੱਤਾ ਵੱਡਾ ਬਿਆਨ

DRI ਅਧਿਕਾਰੀਆਂ ਨੇ ਸ਼ੱਕੀ ਯਾਤਰੀ ਨੂੰ RGIA ਦੇ ਇੰਟਰਨੈਸ਼ਨਲ ਅਰਾਈਵਲ ਹਾਲ ਦੇ ਬਾਹਰ ਜਾਣ ਵਾਲੇ ਖੇਤਰ ਵਿੱਚ ਰੋਕਿਆ। ਤਲਾਸ਼ੀ ਦੌਰਾਨ ਉਸ ਦੀ ਖੱਬੀ ਜੁੱਤੀ ਅਤੇ ਬੈਗ ਵਿੱਚੋਂ ਬੈਟਰੀ ਦੇ ਆਕਾਰ ਦੀਆਂ ਦੋ ਵੱਡੀਆਂ ਪੀਲੇ ਰੰਗ ਦੀਆਂ ਧਾਤ ਦੀਆਂ ਰਾਡਾਂ ਬਰਾਮਦ ਹੋਈਆਂ। DRI ਅਨੁਸਾਰ ਉਸ ਕੋਲੋਂ ਇੱਕ ਪੀਲੇ ਰੰਗ ਦੀ ਧਾਤ ਦੀ ਚੇਨ ਵੀ ਬਰਾਮਦ ਹੋਈ ਹੈ।

 

 

 

 

 

 

 

LEAVE A REPLY

Please enter your comment!
Please enter your name here