ਪ੍ਰਯਾਗਰਾਜ, 30 ਜਨਵਰੀ 2026 : ਕਿੰਨਰ ਅਖਾੜੇ (Kinner Akhara) ਵਲੋਂ ਅਦਾਕਾਰਾ ਤੋਂ ਸਾਧਵੀ ਬਣੀ ਮਮਤਾ ਕੁਲਕਰਨੀ ਉਰਫ ਯਮਾਈ ਮਮਤਾ ਗਿਰੀ ਨੂੰ ਅਖਾੜੇ ਤੋਂ ਬਾਹਰ (Outside the akahara)ਕਰ ਦਿੱਤਾ ਗਿਆ ਹੈ ।
ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੂੰ ਲੈ ਕੇ ਦਿੱਤਾ ਸੀ ਬਿਆਨ
ਇਹ ਕਾਰਵਾਈ ਸ਼ੰਕਰਾਚਾਰੀਆ ਸੁਆਮੀ-ਅਵਿਮੁਕਤੇਸ਼ਵਰਾਨੰਦ (Shankaracharya Swami-Avimukteshwarananda) ਨੂੰ ਲੈ ਕੇ ਦਿੱਤੇ ਗਏ ਉਨ੍ਹਾਂ ਦੇ ਵਿਵਾਦਿਤ ਬਿਆਨ ਤੋਂ ਬਾਅਦ ਕੀਤੀ ਗਈ ਹੈ । ਕਿੰਨਰ ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਯਮਾਈ ਮਮਤਾ ਗਿਰੀ ਦਾ ਕਿੰਨਰ ਅਖਾੜੇ ਨਾਲ ਕੋਈ ਸਬੰਧ ਨਹੀਂ ਹੈ । ਉਨ੍ਹਾਂ ਕਿਹਾ ਕਿ ਅਖਾੜਾ ਕਿਸੇ ਵੀ ਤਰ੍ਹਾਂ ਦੇ ਵਿਵਾਦ `ਚ ਨਹੀਂ ਪੈਣਾ ਚਾਹੁੰਦਾ ਅਤੇ ਅਨੁਸ਼ਾਸਨ ਤੇ ਮਰਿਆਦਾ ਦੀ ਪਾਲਣਾ ਸਾਰੇ ਮੈਂਬਰਾਂ ਲਈ ਲਾਜ਼ਮੀ ਹੈ ।
ਮਮਤਾ ਦੇ ਬਿਆਨਾਂ ਤੋਂ ਪਹਿਲਾਂ ਵੀ ਅਖਾੜੇ ਨੂੰ ਅਸਹਿਜ ਹਾਲਾਤਾਂ ਦਾ ਕਰਨਾ ਪੈ ਰਿਹਾ ਸੀ ਸਾਹਮਣਾ
ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਦੱਸਿਆ ਕਿ ਮਮਤਾ ਕੁਲਕਰਨੀ (Mamta Kulkarni) ਦੇ ਬਿਆਨਾਂ ਤੋਂ ਪਹਿਲਾਂ ਵੀ ਅਖਾੜੇ ਨੂੰ ਅਸਹਿਜ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ । ਲਗਾਤਾਰ ਵਿਵਾਦ ਪੈਦਾ ਹੋਣ ਅਤੇ ਧਾਰਮਿਕ-ਸਮਾਜਿਕ ਭਾਵਨਾਵਾਂ ਨੂੰ ਸੱਟ ਵੱਜਣ ਦੇ ਕਾਰਨ ਅਖਾੜੇ ਨੇ ਇਹ ਸਖ਼ਤ ਫੈਸਲਾ ਲਿਆ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਅਖਾੜੇ ਦੀਆਂ ਪ੍ਰੰਪਰਾਵਾਂ ਅਤੇ ਮੁੱਲਾਂ ਦੇ ਵਿਰੁੱਧ ਕਿਸੇ ਵੀ ਆਚਰਣ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ ।
Read More : ਮਮਤਾ ਕੁਲਕਰਨੀ ਨੇ ਮਹਾਮੰਡਲੇਸ਼ਵਰ ਬਣਨ ਲਈ ਦਿੱਤੇ 10 ਕਰੋੜ ! ਪਦਵੀ ਗੁਆਉਣ ਤੋਂ ਬਾਅਦ ਬਾਗੇਸ਼ਵਰ ਧਾਮ ‘ਤੇ ਭੜਕੀ









