ਟ੍ਰੇਨ ਭਟਕ ਗਈ ਰਾਹ, ਅੱਧੇ ਘੰਟੇ ਬਾਅਦ ਡਰਾਈਵਰ ਨੂੰ ਆਇਆ ਹੋਸ਼!
ਭਾਰਤੀ ਰੇਲਵੇ ਨਾਲ ਅਕਸਰ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਜੋ ਭਾਰਤੀ ਰੇਲਵੇ ਲਈ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਫਿਰ ਭਾਰਤੀ ਰੇਲਵੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਈ।
30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ ਟਰੇਨ
ਟਰੇਨ ਕਰੀਬ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ। ਨਕੋਦਰ ਜੰਕਸ਼ਨ ‘ਤੇ 30 ਮਿੰਟ ਬਾਅਦ ਡਰਾਈਵਰ ਨੂੰ ਹੋਸ਼ ਆਇਆ। ਫਿਰ ਇੰਜਣ ਨੂੰ ਬਦਲ ਦਿੱਤਾ ਗਿਆ ਅਤੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸਵਾਲ ਵੀ ਉਠਾਏ ਹਨ।
ਵਰਿੰਦਾਵਨ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰ ਗਏ
ਉੱਥੇ ਹੀ ਵਰਿੰਦਾਵਨ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਅੱਗੇ ਇਕ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਘਟਨਾ ਬੁੱਧਵਾਰ ਸ਼ਾਮ ਕਰੀਬ 8 ਵਜੇ ਵਾਪਰੀ। ਇਸ ਕਾਰਨ ਉਸ ਰੂਟ ਦੀ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ। ਤੁਹਾਨੂੰ ਦੱਸ ਦੇਈਏ ਕਿ ਵ੍ਰਿੰਦਾਵਨ ਰੇਲਵੇ ਸਟੇਸ਼ਨ ਮਥੁਰਾ ਜ਼ਿਲੇ ‘ਚ ਆਉਂਦਾ ਹੈ। ਇਹ ਇੱਕ ਪ੍ਰਮੁੱਖ ਰੇਲ ਮਾਰਗ ਹੈ ਜਿਸ ਰਾਹੀਂ ਰੇਲ ਗੱਡੀਆਂ ਪੱਛਮ ਵੱਲ ਜਾਂਦੀਆਂ ਹਨ। ਇਸ ਵਿੱਚ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਦੇ ਕੁਝ ਹਿੱਸੇ ਸ਼ਾਮਲ ਹਨ।
ਇਹ ਵੀ ਪੜ੍ਹੋ : ਹਾਈਕੋਰਟ ਨੇ ਪੰਜਾਬ ਸਰਕਾਰ ਤੋਂ NSA ਲਗਾਉਣ ਦਾ ਮੰਗਿਆ ਸਾਰਾ ਰਿਕਾਰਡ
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਵੀ ਸਾਹਮਣੇ ਆਈ ਅਜਿਹੀ ਹੀ ਇੱਕ ਘਟਨਾ
ਇਸ ਤੋਂ ਇਲਾਵਾ ਅਜਿਹੀ ਹੀ ਇੱਕ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਵੀ ਸਾਹਮਣੇ ਆਈ ਹੈ। ਉੱਥੇ ਮਾਲ ਗੱਡੀ ਦੇ ਵੀ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਨਰਾਇਣਪੁਰ ਅਨੰਤ ਸਟੇਸ਼ਨ ਨੇੜੇ ਵਾਪਰੀ। ਟਰੇਨ ਦੇ 4 ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਕਰੀਬ 13 ਟਰੇਨਾਂ ਦਾ ਰੂਟ ਬਦਲਿਆ ਗਿਆ ਹੈ। ਇਸ ਤੋਂ ਇਲਾਵਾ 3 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਬੰਦ ਕੀਤੀਆਂ ਟਰੇਨਾਂ ਵਿੱਚ ਭਾਗਲਪੁਰ-ਮੁਜ਼ੱਫਰਪੁਰ ਐਕਸਪ੍ਰੈਸ ਅਤੇ ਸਮਸਤੀਪੁਰ-ਸੀਵਾਨ ਪੈਸੇਂਜਰ ਸ਼ਾਮਲ ਹਨ।