ਭਾਰਤ-ਪਾਕਿ ਸਰਹੱਦ ‘ਤੇ STF ਨੇ ਹੈਰੋਇਨ ਤੇ ਹਥਿਆਰਾਂ ਦੀ ਖੇਪ ਸਮੇਤ ਤਸਕਰ ਨੂੰ ਕੀਤਾ ਕਾਬੂ

0
57

ਅੰਮ੍ਰਿਤਸਰ ਸੀਮਾ ਤੇ ਡਰੋਨ ਰਾਹੀਂ ਘੁਸਪੈਠ ਨੂੰ ਨਾਕਾਮ ਕਰਨ ਤੋਂ ਬਾਅਦ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਭਾਰਤ ਪਾਕ ਸੀਮਾ ਦੇ ਰਮਦਾਸ ਸੈਕਟਰ ਤੇ ਹੈਰੋਇਨ ਤੇ ਹਥਿਆਰਾਂ ਦੀ ਵੱਡੀ ਖੇਪ ਕਾਬੂ ਕੀਤੀ ਹੈ। ਸਰਹੱਦ ਤੇ ਪੈਂਦੇ ਪਿੰਡ ਹਵੇਲੀਆਂ ਦਾ ਤਸਕਰ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਦੇਣ ਜਾ ਰਿਹਾ ਸੀ। ਜਿਸਦੀ ਭਣਕ STF ਨੂੰ ਲਗ ਗਈ। STF ਨੇ ਜਾਲ ਵਿਛਾ ਕੇ ਤਸਕਰ ਦੀ ਕਾਰ ਤੋਂ 8 ਵਿਦੇਸ਼ੀ ਪਿਸਤੌਲ ਤੇ 2 ਕਿਲੋ ਹੈਰੋਇਨ ਬਰਾਮਦ ਕੀਤੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 22 IAS ਤੇ 10 PCS ਅਫ਼ਸਰਾਂ ਦਾ ਕੀਤਾ ਤਬਾਦਲਾ

ਇਹ ਖੇਪ ਕੰਡੇ ਵਾਲੀ ਤਾਰ ਦੇ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਦੌਰਾਨ STF ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਤਸਕਰ ਦੀ ਪਛਾਣ ਪਰਮਜੀਤ ਸਿੰਘ ਪੰਮਾ ਦੇ ਤੌਰ ‘ਤੇ ਹੋਈ ਹੈ। ਇਹ ਸੀਮਾ ‘ਤੇ ਹੀ ਪੈਂਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਹੈ। ਇਹ ਪਿੰਡ ਤਸਕਰੀ ਅਤੇ ਤਸਕਰਾਂ ਲਈ ਬਦਨਾਮ ਹੈ। ਪੰਮਾ ਦਾ ਰਿਸ਼ਤੇਦਾਰ ਵੀ ਤਸਕਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੋ 535 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਈ, ਉਸਦਾ ਮੁਖ ਅਰੋਪੀ ਬੁਲਗਾਰੀਆ ‘ਚ ਬੈਠਾ ਇਕਬਾਲ ਸਿੰਘ ਉਰਫ ਸ਼ੇਰਾ ਦੇ ਨਾਲ ਇਸ ਖੇਪ ਵਿਚ ਨਾਮਜਦ ਬਿੱਲਾ ਸਰਪੰਚ ਵੀ ਇਸਦਾ ਰਿਸ਼ਤੇਦਾਰ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਐਸਟੀਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਚ ਓਹਨਾ ਨੂੰ ਕਈ ਦਿਨਾਂ ਤੋਂ ਜਾਣਕਾਰੀ ਸੀ। ਉਦੋਂ ਤੋਂ ਹੀ ਸਰਹਦੀ ਇਲਾਕੇ ‘ਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਸੂਚਨਾ ਮਿਲਣ ਤੋਂ ਬਾਅਦ ਜਿਸ ਰਸਤੇ ‘ਤੇ ਆਰੋਪੀ ਨੇ ਸਪਲਾਈ ਲੈ ਕੇ ਜਾਣਾ ਸੀ, ਉਥੇ ਟ੍ਰੈਪ ਲਗਾਇਆ ਗਿਆ। ਜਦੋ ਆਰੋਪੀ ਦੀ ਵਰਨਾ ਕਾਰ ਰੋਕੀ ਗਈ ਤਾਂ ਤਸਕਰ ਪੰਮਾ ਆਪ ਹੀ ਕਾਰ ਤੋਂ ਬਾਹਰ ਆ ਗਿਆ। ਪੰਮੇ ਨੇ ਦੱਸ ਦਿੱਤਾ ਕਿ ਗੱਡੀ ਚ ਹਥਿਆਰ ਤੇ ਹੈਰੋਇਨ ਹੈ। ਹੁਣ ਪੰਮੇ ਨੂੰ ਕੋਰਟ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੇ ਦੌਰਾਨ ਹੀ ਪਤਾ ਲੱਗੇਗਾ ਕਿ ਉਹ ਹਥਿਆਰ ਤੇ ਹੈਰੋਇਨ ਦੀ ਸਪਲਾਈ ਕਿਸਨੂੰ ਦੇਣ ਜਾ ਰਿਹਾ ਸੀ।

ਖੇਪ ਦਾ ਕਨੈਕਸ਼ਨ ਦੁਬਈ ਨਾਲ

ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਦੀ ਖੇਪ ਦੁਬਈ ‘ਚ ਬੈਠੇ ਕੁਲਦੀਪ ਸਿੰਘ ਨੇ ਪਾਕਿਸਤਾਨ ਦੇ ਰਸਤੇ ਪੰਜਾਬ ਵਿਚ ਭੇਜੀ ਸੀ। ਪਰਮਜੀਤ ਸਿੰਘ ਪੰਮਾ ਦੀ ਕੁਲਦੀਪ ਸਿੰਘ ਨਾਲ ਹਿਸਾਰ ਜੇਲ ‘ਚ ਮੁਲਾਕਾਤ ਹੋਈ ਸੀ। ਦੋਨਾਂ ਦੇ ਜੇਲ ‘ਚ ਹੀ ਰਿਸ਼ਤੇ ਬਣੇ ਸੀ। ਕੁਲਦੀਪ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੁਬਈ ਚ ਸੈਟਲ ਹੋ ਗਿਆ। ਉਸਨੇ ਹੀ ਇਹ ਖੇਪ ਪਾਕਿਸਤਾਨ ਚ ਆਪਣੇ ਜਾਣਨ ਵਾਲਿਆਂ ਦੇ ਜਰੀਏ ਡਰੋਨ ਰਾਹੀਂ ਭੁਜੀ ਸੀ। ਇਹ ਸਪਲਾਈ ਡਰੋਨ ਰਾਹੀਂ ਬੀਤੀ ਰਾਤ ਆਈ ਸੀ।

ਬਾਰਡਰ ਤੋਂ ਹਥਿਆਰ ਤੇ ਹੈਰੋਇਨ ਲੈ ਕੇ ਕੋਈ ਹੋਰ ਆਇਆ ਸੀ। ਸਪਲਾਇਰ ਨੇ ਖੇਪ ਹਵੇਲੀਆਂ ਦੇ ਪੰਮਾ ਨੂੰ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਾਰਡਰ ਤੋਂ ਸਪਲਾਈ ਲੈ ਕੇ ਆਉਣ ਵਾਲਾ ਵਿਅਕਤੀ STF ਦੇ ਰਾਡਾਰ ‘ਤੇ ਹੈ ਤੇ ਉਸਨੂੰ ਛੇਤੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ । ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਬਾਰਡਰ ਤੋਂ ਸਪਲਾਈ ਲੈ ਕੇ ਆਉਣ ਵਾਲੇ ਤਸਕਰ ਦਾ ਨਾਮ ਫਿਲਹਾਲ ਨਹੀਂ ਦੱਸ ਸਕਦੇ।

LEAVE A REPLY

Please enter your comment!
Please enter your name here