ਸ਼ਰਧਾਲੂਆਂ ਲਈ ਅੱਜ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਤੀਰਥ ਯਾਤਰੀ || Latest News

0
48
The shrines of Kedarnath opened today for pilgrims, thousands of pilgrims arrived

ਸ਼ਰਧਾਲੂਆਂ ਲਈ ਅੱਜ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਤੀਰਥ ਯਾਤਰੀ || Latest News

ਅੱਜ ਤੋਂ ਉਤਰਾਖੰਡ ਦੀ ਚਾਰ ਧਾਮ ਯਾਤਰਾ ਸ਼ੁਰੂ ਹੋ ਗਈ ਹੈ | ਸਵੇਰੇ 6.55 ਵਜੇ ਸ਼ਰਧਾਲੂਆਂ ਲਈ ਕੇਦਾਰਨਾਥ ਦੇ ਕਪਾਟ ਖੋਲ੍ਹ ਦਿੱਤੇ ਗਏ ਹਨ | ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਤੀਰਥ ਯਾਤਰੀ ਦਰਸ਼ਨ ਕਰਨ ਲਈ ਪਹੁੰਚੇ ਰਹੇ ਸਨ ਉੱਥੇ ਹੀ ਇਸ ਦੇ ਵਿਚਕਾਰ ਸੀਐੱਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਨਾਲ ਦਰਸ਼ਨਾਂ ਲਈ ਪਹੁੰਚੇ | ਕੇਦਾਰਨਾਥ ਤੋਂ ਇਲਾਵਾ ਗੰਗੋਤਰੀ ਤੇ ਯਮੁਨੇਤਰੀ ਦੇ ਕਪਾਟ ਵੀ ਅੱਜ ਖੁੱਲ੍ਹਣਗੇ ਜਦੋਂ ਕਿ ਬਦਰੀਨਾਥ ਮੰਦਰ ਵਿਚ ਦਰਸ਼ਨ 12 ਮਈ ਤੋਂ ਹੋਣਗੇ।

ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਕੀਤਾ ਜਾ ਰਿਹਾ ਦਰਜ

ਧਿਆਨਯੋਗ ਹੈ ਕਿ ਇਨ੍ਹਾਂ ਧਾਮਾਂ ‘ਤੇ ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਰਾਤ ਵਿਚ ਪਾਰਾ ਮਾਈਨਸ ਵਿਚ ਪਹੁੰਚ ਰਿਹਾ ਹੈ। ਪਰੰਤੂ ਇਸ ਦੇ ਬਾਵਜੂਦ ਵੀ ਕੇਦਾਰਨਾਥ ਧਾਮ ਤੋਂ 16 ਕਿਲੋਮੀਟਰ ਪਹਿਲਾਂ ਗੌਰੀਕੁੰਡ ਵਿਚ ਲਗਭਗ 10,000 ਸ਼ਰਧਾਲੂ ਪਹੁੰਚ ਚੁੱਕੇ ਹਨ। ਪਿਛਲੇ ਸਾਲ ਇਹ ਅੰਕੜਾ 7 ਤੋਂ 8 ਹਜ਼ਾਰ ਦੇ ਵਿਚ ਸੀ। ਇਥੇ ਲਗਭਗ 1500 ਕਮਰੇ ਹਨ, ਜੋ ਭਰੇ ਹੋਏ ਹਨ। ਰਜਿਸਟਰਡ 5545 ਖੱਚਰ ਬੁੱਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਅੱਜ ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਨਾਮਜ਼ਦਗੀ ਪੱਤਰ

ਦੱਸ ਦਈਏ ਕਿ ਚਾਰ ਧਾਮ ਯਾਤਰਾ ਲਈ ਹੁਣ ਤੱਕ 22.15 ਲੱਖ ਤੋਂ ਜ਼ਿਆਦਾ ਸ਼ਰਧਾਲੂ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਪਿਛਲੇ ਸਾਲ ਰਿਕਾਰਡ 55 ਲੱਖ ਲੋਕਾਂ ਨੇ ਦਰਸ਼ਨ ਕੀਤੇ ਸੀ। ਹਰਿਦੁਆਰ ਤੇ ਰਿਸ਼ੀਕੇਸ਼ ਵਿਚ 15 ਹਜ਼ਾਰ ਤੋਂ ਜ਼ਿਆਦਾ ਯਾਤਰੀ ਪਹੁੰਚ ਚੁੱਕੇ ਹਨ।

 

 

LEAVE A REPLY

Please enter your comment!
Please enter your name here