ਦਿੱਲੀ ਪੈਦਲ ਚੱਲੇ 101 ਕਿਸਾਨਾਂ ਮਜਦੂਰਾਂ ਦੇ ਦੂਜੇ ਜਥੇ ਤੇ ਹਰਿਆਣਾ ਪੁਲਿਸ ਦਾ ਫਿਰ ਤੋਂ ਜ਼ਬਰ, 6 ਕਿਸਾਨ ਫੱਟੜ
ਦਿੱਲੀ ਅੰਦੋਲਨ 2 ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸ਼ੰਭੂ ਬਾਰਡਰ ਤੋਂ ਰੋਜ਼ਾਨਾ 101 ਕਿਸਾਨਾਂ ਮਜਦੂਰਾਂ ਦੇ ਜਥਿਆਂ ਦੇ ਦਿੱਲੀ ਵੱਲ ਪੈਦਲ ਕੂਚ ਦੇ ਪ੍ਰੋਗਰਾਮ ਤਹਿਤ ਜੀ. ਕੇ. ਐਸ. ਰਾਜਸਥਾਨ,ਕਿਸਾਨ ਮਜ਼ਦੂਰ ਮੋਰਚਾ ਰਾਜਿਸਥਾਨ, ਬੀ ਕੇ ਯੂ ਸ਼ਹੀਦ ਭਗਤ ਸਿੰਘ ਹਰਿਆਣਾ, ਰਾਸ਼ਟਰੀ ਕਿਸਾਨ ਸੰਗਠਨ, ਕਿਸਾਨ ਪੰਚਾਇਤ ਹਰਿਆਣਾ, ਪ੍ਰੋਗਰੈਸਿਵ ਫਾਰਮਰਜ਼ ਫਰੰਟ ਯੂ ਪੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀ ਕੇ ਯੂ ਏਕਤਾ ਅਜ਼ਾਦ, ਬੀ ਕੇ ਯੂ ਦੋਆਬਾ, ਬੀ ਕੇ ਯੂ ਕ੍ਰਾਂਤੀਕਾਰੀ, ਬੀ ਕੇ ਐਮ ਯੂ, ਬੀ ਕੇ ਯੂ ਭਟੇੜੀ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ, ਅਜ਼ਾਦ ਕਿਸਾਨ ਕਮੇਟੀ ਦੋਆਬਾ, ਬੀ ਕੇ ਯੂ ਬਹਿਰਾਮਕੇ, ਇੰਡੀਅਨ ਫਾਰਮਰ ਐਸੋਸੀਏਸ਼ਨ ਵੱਲੋਂ ਬਲਦੇਵ ਸਿੰਘ ਜ਼ੀਰਾ ਬੀ ਕੇ ਯੂ ਕ੍ਰਾਂਤੀਕਾਰੀ, ਤੋਤਾ ਸਿੰਘ ਬਹਿਰਾਮਕੇ, ਮੇਜਰ ਸਿੰਘ ਕਸੇਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਰਨੈਲ ਸਿੰਘ ਲੰਗ, ਜਰਨੈਲ ਸਿੰਘ ਕਾਲੇਕੇ ਬੀ ਕੇ ਯੂ ਕ੍ਰਾਂਤੀਕਾਰੀ, ਨੱਛਤਰ ਸਿੰਘ ਬਿਜਲੀ ਨੰਗਲ ਬੀ ਕੇ ਯੂ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ 101 ਕਿਸਾਨਾਂ ਮਜਦੂਰਾਂ ਵੱਲੋਂ ਸ਼ੰਭੂ ਬਾਰਡਰ ਮੋਰਚੇ ਤੋਂ ਪੈਦਲ ਦਿੱਲੀ ਜਾਣ ਦੀ ਕੋਸ਼ਿਸ਼ ਸਮੇਂ ਹਰਿਆਣਾ ਪੁਲਿਸ ਅਤੇ ਵੱਖ ਵੱਖ ਤਰ੍ਹਾਂ ਦੇ ਨੀਮ ਫੌਜੀ ਬਲਾਂ ਵੱਲੋਂ ਪੈਲੇਟ ਬੰਬ, ਅੱਥਰੂ ਗੈਸ ਅਤੇ ਕੇਮਿਕਲਯੁਕਤ ਮਿਰਚਾਂ ਦੀ ਸਪਰੇਅ ਵਰਤ ਕੇ ਜ਼ਬਰ ਕਰਦੇ ਹੋਏ ਅੱਗੇ ਵਧਣ ਤੋਂ ਰੋਕਿਆ ਗਿਆ।
ਗੁਰਦਾਸਪੁਰ ਪਾਕਿ ਸਰਹੱਦ ਨਾਲ ਲੱਗਦੇ ਖੇਤਾਂ ‘ਚੋਂ 1 ਡਰੋਨ ਬਰਾਮਦ || Punjab News
ਦੁਪਹਿਰ 12 ਵਜੇ ਪੈਦਲ ਚੱਲ ਕੇ ਕਿਸਾਨ ਮਜਦੂਰ ਬਰਿਕੇਡਾਂ ਤੇ ਪਹੁੰਚਣ ਤੇ ਪੁਲਿਸ ਵੱਲੋਂ ਤਾਬੜਤੋੜ ਹਮਲਾ ਕਰਨ ਨਾਲ 6 ਕਿਸਾਨ, ਰੇਸ਼ਮ ਸਿੰਘ ਭਗਤਾ ਭਾਈ, ਮੇਜਰ ਸਿੰਘ ਢੰਡ ਕਸੇਲ, ਦਿਲਬਾਗ ਸਿੰਘ ਗਿੱਲ, ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਵੈਰੋ ਨੰਗਲ, ਕੁਲਵਿੰਦਰ ਸਿੰਘ ਅਟਵਾਲ, ਫੱਟੜ ਹੋ ਗਏ ਜਿੰਨਾ ਵਿੱਚੋਂ 4 ਦੀ ਹਾਲਤ ਗੰਭੀਰ ਹੈ ਅਤੇ 1 ਕਿਸਾਨ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਖ਼ਬਰ ਲਿਖੇ ਜਾਣ ਤੱਕ ਪੁਲਸੀਆ ਤਸ਼ੱਦਦ ਜਾਰੀ ਹੈ ਜਿਸਦਾ ਸਾਹਮਣਾ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਖਨੋਰੀ ਬਾਡਰ ਤੇ ਮਰਨ ਵਰਤ ਤੇ ਬੈਠੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ ਪਰ ਉਹਨਾਂ ਦੇ ਹੌਂਸਲੇ ਬੁਲੰਦ ਹਨ। ਆਗੂਆਂ ਕਿਹਾ ਕਿ ਅਗਰ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਕੇਂਦਰ ਸਰਕਾਰ ਨੂੰ ਮਹਿੰਗਾ ਪਵੇਗਾ।
ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਆਉਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਅੰਦੋਲਨ ਤੇ ਕੀਤੇ ਜਾ ਰਹੇ ਤਸ਼ੱਦਦ ਦੇ ਰੋਸ ਜ਼ਾਹਿਰ ਕਰਦੇ ਹੋਏ ਵਿਰੋਧ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗ੍ਰਿਫਤਾਰ ਕਿਸਾਨਾਂ ਨੂੰ ਥਾਣਾ ਛੇਹਾਟਾ ਥਾਣਾ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਆਗੂਆਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦਾ ਸਾਰਥਕ ਹੱਲ ਨਹੀਂ ਕਢਦੀ ਇਹ ਸੰਘਰਸ਼ ਓਨੀ ਦੇਰ ਤੱਕ ਜ਼ਾਰੀ ਰਹੇਗਾ ਅਤੇ ਇਹ ਮਰਜੀਵੜਿਆਂ ਦੇ ਜਥੇ ਖਾਲੀ ਹੱਥ ਅਤੇ ਨੰਗੇ ਪਿੰਡੇ ਸਰਕਾਰੀ ਜ਼ਬਰ ਸਹਿੰਦੇ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨੇ ਵਾਧਿਓ ਭੱਜ ਚੁੱਕੀ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਨੰਗਾ ਕੀਤਾ ਹੈ।