ਮੀਂਹ ਬਣ ਰਿਹਾ ਆਫਤ , ਸੁੱਤੀ ਪਈ ਬਜ਼ੁਰਗ ਮਹਿਲਾ ‘ਤੇ ਡਿੱਗੀ ਘਰ ਦੀ ਛੱਤ || Punjab News

0
103
The rain is becoming a disaster, the roof of the house fell on the sleeping old woman

ਮੀਂਹ ਬਣ ਰਿਹਾ ਆਫਤ , ਸੁੱਤੀ ਪਈ ਬਜ਼ੁਰਗ ਮਹਿਲਾ ‘ਤੇ ਡਿੱਗੀ ਘਰ ਦੀ ਛੱਤ

ਮੀਂਹ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਕਾਰਨ ਅਜਿਹੇ ਮੌਸਮ ਵਿੱਚ ਪੁਰਾਣੇ ਘਰਾਂ ਦੀਆਂ ਛੱਤਾਂ ਡਿੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਅਜਿਹਾ ਇੱਕ ਮਾਮਲਾ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ | ਜਿੱਥੇ ਕਿ ਇੱਕ ਪੁਰਾਣੇ ਘਰ ਦੀਆਂ ਦੋ ਛੱਤਾਂ ਡਿੱਗਣ ਦੇ ਨਾਲ ਇੱਕ 70 ਸਾਲਾਂ ਮਹਿਲਾ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਬਜ਼ੁਰਗ ਮਹਿਲਾ ਦੀ ਲਾਸ਼ ਨੂੰ ਆਸ-ਪਾਸ ਦੇ ਲੋਕਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਕਰੀਬ 2 ਘੰਟੇ ਦੀ ਮਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਮਾਤਾ ਨੂੰ ਬਾਹਰ ਕੱਢਣ ਤੱਕ ਹੋ ਚੁੱਕੀ ਸੀ ਮੌਤ

ਮ੍ਰਿਤਕ ਮਹਿਲਾ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੋ ਰਹੇ ਸਨ। ਮੇਰੇ ਪਿਤਾ ਰਾਤ ਬਾਥਰੂਮ ਕਰਨ ਦੇ ਲਈ ਉੱਠੇ ਤਾਂ ਅਚਾਨਕ ਹੀ ਘਰ ਦੀਆਂ ਦੋਵੇਂ ਛੱਤਾਂ ਡਿੱਗ ਗਈਆਂ, ਜਿਸ ਨਾਲ ਅੰਦਰ ਸੁੱਤੇ ਮੇਰੇ ਮਾਤਾ ਜੀ ਲੈਂਟਰ ਦੇ ਹੇਠਾਂ ਆ ਗਏ। ਜਿਵੇਂ ਹੀ ਸਾਨੂੰ ਇਸ ਪੂਰੇ ਮਾਮਲੇ ਬਾਰੇ ਪਤਾ ਲੱਗਾ ਤਾਂ ਅਸੀਂ ਮੌਕੇ ਉੱਤੇ ਪਹੁੰਚੇ ਅਤੇ ਮਾਤਾ ਨੂੰ ਬਾਹਰ ਕੱਢਿਆ ਤਾਂ ਉਸ ਸਮੇਂ ਤੱਕ ਮਾਤਾ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਕੈਨੇਡਾ ‘ਚ Westjet Airline ਦੀਆਂ 400 ਤੋਂ ਵੱਧ ਉਡਾਣਾਂ ਹੋਈਆਂ ਰੱਦ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਇੱਕੋ ਦਮ ਹੀ ਕੁਝ ਡਿੱਗਣ ਦੀ ਆਈ ਆਵਾਜ਼

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਸੁੱਤੇ ਸਮੇਂ ਸਾਨੂੰ ਇੱਕੋ ਦਮ ਹੀ ਕੁਝ ਡਿੱਗਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਘਰ ਦਾ ਦਰਵਾਜਾ ਖੜਕਾਇਆ ਗਿਆ। ਪਰ ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਵੱਲੋਂ ਦਰਵਾਜ਼ੇ ਨੂੰ ਧੱਕੇ ਨਾਲ ਤੋੜਿਆ ਗਿਆ ਅਤੇ ਘਰ ਵਿੱਚ ਵੜ ਦੇਖਿਆ ਗਿਆ ਤਾਂ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਮਲਵੇ ਦੇ ਹੇਠਾਂ ਦਬੀ ਹੋਈ ਸੀ ਜਿਸ ਤੋਂ ਬਾਅਦ ਲੰਬੀ ਮਸ਼ੱਕ ਤੋਂ ਬਾਅਦ ਮਹਿਲਾਂ ਨੂੰ ਬਾਹਰ ਕੱਢਿਆ ਗਿਆ।

 

 

 

LEAVE A REPLY

Please enter your comment!
Please enter your name here