ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਦੇ ਐਸਪੀ ਸ੍ਰੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮਨਜੀਤ ਸਿੰਘ ਔਲਖ ਡੀਐਸਪੀ ਮੋਰਿੰਡਾ ਦੀ ਅਗਵਾਈ ਹੇਠ ਮੋਰਿੰਡਾ ਪੁਲਿਸ ਨੇ ਦਾਣਾ ਮੰਡੀ ਮੋਰਿੰਡਾ ਦੇ ਸਾਹਮਣੇ ਤੋਂ ਦੋ ਨੌਜਵਾਨਾਂ ਨੂੰ 10.55 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਏਐਸਆਈ ਸੋਹਣ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਸਬੰਧੀ ਮੋਰਿੰਡ ਤੋ ਸ੍ਰੀ ਚਮਕੌਰ ਸਾਹਿਬ ਨੂੰ ਜਾਂਦੀ ਸੜਕ ਤੇ ਸਥਿਤ ਦਾਣਾ ਮੰਡੀ ਅੱਗੇ ਨਾਕੇਬੰਦੀ ਤੇ ਮੌਜੂਦ ਸੀ ਤਾਂ ਸ੍ਰੀ ਚਮਕੌਰ ਸਾਹਿਬ ਵੱਲੋਂ ਇੱਕ ਸਵਿਫਟ ਕਾਰ ਨੰੰਬਰ ਪੀਬੀ 11 ਸੀਪੀ-7057 ਆਈ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ।
ਜਿਸ ਦੇ ਚਾਲਕ ਨੇ ਪੁਲਿਸ ਨੂੰ ਵੇਖਕੇ ਘਬਰਾ ਕੇ ਆਪਣੀ ਗੱਡੀ ਪਿੱਛੇ ਨੂੰ ਮੋੜਨ ਲੱਗਾ ਅਤੇ ਭੱਜਣ ਲੱਗੇ । ਜਿਨਾਂ ਨੂੰ ਪੁਲਿਸ ਮੁਲਾਜ਼ਮਾਂ ਦੀ ਮੱਦਦ ਨਾਲ ਕਾਬੂ ਕਰਕੇ ਜਦੋਂ ਚੈਕਿੰਗ ਕੀਤੀ ਗਈ, ਤਾਂ ਉਸ ਕੋਲੋਂ 10.55 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਇਨਾਂ ਨੌਜਵਾਨਾਂ ਦੀ ਪਹਿਚਾਣ ਮਨਦੀਪ ਸਿੰਘ ਉਰਫ ਕਾਲਾ ਪੁੱਤਰ ਹਰਦੇਵ ਸਿੰਘ ਪਿੰਡ ਮੁੰਡੀਆਂ ਅਤੇ ਬੇਅੰਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅਰਨੌਲੀ, ਥਾਣਾ ਸਦਰ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ ।
ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮਨਦੀਪ ਸਿੰਘ ਅਤੇ ਬੇਅੰਤ ਸਿੰਘ ਵਿਰੁੱਧ ਐੱਨ ਡੀ ਪੀ ਐਸ ਐਕਟ ਦੀਆਂ ਧਰਾਵਾਂ 21/61/85 ਅਧੀਨ ਮੁਕੱਦਮਾ ਨੰਬਰ 87 ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।