ਤਿਰੂਪਤੀ ਲੱਡੂ ਮਾਮਲੇ ਦੀ ਜਾਂਚ CBI ਤੋਂ ਕਰਾਉਣ ਦੀ ਪਟੀਸ਼ਨ ਹੋਈ ਖ਼ਾਰਜ
ਵਾਈਐੱਸ ਜਗਨ ਮੋਹਨ ਰੈੱਡੀ ਦੇ ਸ਼ਾਸਨ ਵਾਲੀ ਪਿਛਲੀ ਸਰਕਾਰ ’ਚ ਤਿਰੂਪਤੀ ’ਚ ਪਸ਼ੂ ਦੀ ਚਰਬੀ ਵਾਲੇ ਲੱਡੂ ਦੇ ਵਿਵਾਦ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਵਾਲੀ ਇਕ ਜਨਹਿੱਤ ਪਟੀਸ਼ਨ ਦਾਇਰ ਕਰਵਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੀ ਡਵੀਜ਼ਨਲ ਬੈਂਚ ਨੇ ਸ਼ੁੱਕਰਵਾਰ ਨੂੰ ਇਕ ਸਮਾਜਸੇਵੀ ਤੇ ਗਲੋਬਲ ਪੀਸ ਇਨੀਸ਼ੀਏਟਿਵ ਸੰਗਠਨ ਦੇ ਪ੍ਰਧਾਨ ਕੇਏ ਪਾਲ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ।
ਇਹ ਵੀ ਪੜ੍ਹੋ : ਜ਼ਹਿਰੀਲੀ ਹਵਾ ਕਾਰਨ ਸਕੂਲਾਂ ਨੇ ਲੈ ਲਿਆ ਵੱਡਾ ਫੈਸਲਾ… AQI 400 ਤੋਂ ਪਾਰ, ਵਿਗੜੇ ਹਾਲਾਤ
ਇਸ ਮਾਮਲੇ ਨੂੰ ਅਦਾਲਤ ਸਿਆਸੀ ਜੰਗ ਦਾ ਮੈਦਾਨ ਨਹੀਂ ਬਣਨ ਦੇ ਸਕਦੀ
ਇਸ ਪਟੀਸ਼ਨ ’ਚ ਪਾਲ ਨੇ ਤਿਰੂਪਤੀ ਮੰਦਰ ਦੇ ਲੱਡੂ ਪ੍ਰਸ਼ਾਦ ’ਚ ਪਸ਼ੂ ਚਰਬੀ ਮਿਲਾਏ ਜਾਣ ਦੇ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਇਸ ’ਤੇ ਡਵੀਜ਼ਨਲ ਬੈਂਚ ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਉਸਨੇ ਬੀਤੀ ਚਾਰ ਅਕਤੂਬਰ ਨੂੰ ਹੀ ਪੰਜ ਮੈਂਬਰੀ ਇਕ ਆਜ਼ਾਦ ਐੱਸਆਈਟੀ ਦਾ ਗਠਨ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਕਰੋੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਨੂੰ ਅਦਾਲਤ ਸਿਆਸੀ ਜੰਗ ਦਾ ਮੈਦਾਨ ਨਹੀਂ ਬਣਨ ਦੇ ਸਕਦੀ। ਡਵੀਜ਼ਨਲ ਬੈਂਚ ਨੇ ਕਿਹਾ ਕਿ ਤੁਹਾਡੀ ਅਪੀਲ ਦੇ ਹਿਸਾਬ ਨਾਲ ਚੱਲੇ ਤਾਂ ਸਾਰੇ ਮੰਦਰਾਂ, ਗੁਰਦੁਆਰਿਆਂ ਆਦਿ ਲਈ ਵੱਖ ਤੋਂ ਸੂਬੇ ਬਣਾਉਣੇ ਪੈਣਗੇ।