ਕੋਟਕਪੂਰਾ,ਦੇ ਜਥੇਬੰਦੀਆਂ ਨੇ ਕੋਲਕੱਤਾ ਕਾਂਡ ਨੂੰ ਲੈ ਕੇ ਕੱਢਿਆ ਕੈਂਡਲ ਮਾਰਚ ਮੁਲਜਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਮੰਗ
ਕੋਟਕਪੁਰਾ ਦੀ ਪੁਰਾਣੀ ਅਨਾਜ ਮੰਡੀ ਵਿੱਚੋਂ ਜਥੇਬੰਦੀਆਂ ਵੱਲੋਂ ਕੌਲਕੱਤਾ ਕਾਂਡ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੁਲਜਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ- Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 21-8-2024
ਇਹ ਕੈਂਡਲ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਮੁੱਖ ਚੌਕ ਵਿਖੇ ਪੁੱਜਿਆ ਜਿੱਥੇ ਕਿ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੋਵੇਗੀ ਅਤੇ ਸਰਕਾਰ ਨੂੰ ਇਹੋ ਜਿਹੇ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।